ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

75 ਰੁਪਏ ਦਾ ਸਿੱਕਾ ਹੋਵੇਗਾ ਜਾਰੀ

ਨੇਤਾਜੀ ਸੁਭਾਸ਼ ਚੰਦਰ ਬੋਸ

ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਪਹਿਲੀ ਵਾਰ ਪੋਰਟ ਬਲੇਅਰ `ਚ ਤਰਿੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਮੌਕੇ `ਤੇ 75 ਰੁਪਏ ਦਾ ਸਮਾਰਕ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰਾਲੇ ਨੇ ਇਸ ਸਬੰਧੀ ਇਕ ਅਧਿਸੂਚਨਾ ਜਾਰੀ ਕੀਤੀ ਹੈ।


ਅਧਿਸੂਚਨਾ `ਚ ਕਿਹਾ ਗਿਆ ਹੈ ਕਿ ਪੋਰਟ ਬਲੇਅਰ `ਚ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਪਹਿਲੀ ਵਾਰ ਤਰਿੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਮੌਕੇ ਜਾਰੀ ਕਰਨ ਲਈ ਕੇਂਦਰ ਸਰਕਾਰ ਦੇ ਅਧਿਕਾਰ ਤਹਿਤ 75 ਰੁਪਏ ਮੁੱਲ ਦਾ ਸਿੱਕਾ ਸਰਕਾਰੀ ਢਲਾਈ ਕਾਰਖਾਨੇ `ਚ ਬਣਾਇਆ ਜਾਵੇਗਾ।

 

ਸਿੱਕੇ ਦੀਆਂ ਖਾਸ ਗੱਲਾਂ


- 35 ਗ੍ਰਾਮ ਦਾ ਹੋਵੇਗਾ ਇਹ ਸਿੱਕਾ
- ਸਿੱਕੇ `ਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, ਨਿਕਲ ਅਤੇ ਜਸਤਾ ਪੰਜ-ਪੰਜ ਫੀਸਦੀ ਹੋਣਗੇ।
- ਸਿੱਕੇ `ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ, ਸੇਲੁਲਰ ਜੇਲ੍ਹ `ਚ ਝੰਡੇ ਨੂੰ ਸਲਾਮ ਕਰਦੇ ਹੋਏ ਦਿਖਾਇਆ ਜਵਾੇਗਾ।
- ਫੋਟੋ ਦੇ ਹੇਠਾਂ ਵਰ੍ਹੇਗੰਢ ਦੇ ਨਾਲ 75 ਦਾ ਅੰਕ ਛਪਿਆ ਹੋਵੇਗਾ।
- ਦੇਵਨਾਗਰੀ ਲਿੱਪੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾ `ਚ ਪਹਿਲਾ ਤਰਿੰਗਾ ਲਹਿਰਾਉਣ ਦਾ ਦਿਨ ਸਿੱਕੇ `ਤੇ ਛਪਿਆ ਹੋਵੇਗਾ। ਜਿ਼ਕਰਯੋਗ ਹੈ ਕਿ 30 ਦਸੰਬਰ 1943 ਨੂੰ ਸੁਭਾਸ਼ ਚੰਦਰ ਬੋਸ ਨੇ ਪਹਿਲੀ ਵਾਰ ਸੇਲੁਲਰ ਜੇਲ੍ਹ, ਪੋਰਟ ਬਲੇਅਰ `ਚ ਤਰਿੰਗਾ ਲਹਿਰਾਇਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt to issue Rs 75 coin to mark 75th anniversary of Tricolour hoisting by Netaji Subhash Chandra Bose