ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਪਿਛਲੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿੱਚ ਘੱਟ ਕੇ 3.1 ਪ੍ਰਤੀਸ਼ਤ ਹੋ ਗਈ ਹੈ। ਇਹ ਜਾਣਕਾਰੀ ਰਾਸ਼ਟਰੀ ਅੰਕੜਾ ਦਫਤਰ (ਐਨਐਸਓ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿੱਚ ਦਿੱਤੀ ਗਈ ਹੈ। ਕੋਵਿਡ -19 ਸੰਕਟ ਵੀ ਵਿਕਾਸ ਦਰ ਦੇ ਅੰਕੜਿਆਂ ਨਾਲ ਪ੍ਰਭਾਵਤ ਹੋਇਆ ਹੈ।
ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਚ ਅਰਥਚਾਰਾ ਵਿਕਾਸ ਦਰ 5.7 ਪ੍ਰਤੀਸ਼ਤ ਸੀ। ਜੀਡੀਪੀ ਦੀ ਵਿਕਾਸ ਦਰ ਪਿਛਲੇ ਵਿੱਤੀ ਵਰ੍ਹੇ ਚ ਘੱਟ ਕੇ 4.2 ਪ੍ਰਤੀਸ਼ਤ ਹੋ ਗਈ ਹੈ, ਜੋ ਪਿਛਲੇ ਵਿੱਤੀ ਵਰ੍ਹੇ ਵਿਚ 6.1 ਪ੍ਰਤੀਸ਼ਤ ਸੀ।
ਕੋਵਿਡ -19 ਨੂੰ ਕੰਟਰੋਲ ਕਰਨ ਲਈ ਸਰਕਾਰ ਨੇ 25 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਸੀ। ਪਰ ਜਨਵਰੀ-ਮਾਰਚ ਦੇ ਦੌਰਾਨ ਵਿਸ਼ਵਵਿਆਪੀ ਅਰਥਚਾਰਾ ਗਤੀਵਿਧੀ ਸੁਸਤ ਰਹੀ, ਜਿਸਦਾ ਅਸਰ ਭਾਰਤੀ ਅਰਥਚਾਰੇ ’ਤੇ ਵੀ ਪਿਆ।
ਰਿਜ਼ਰਵ ਬੈਂਕ ਆਫ ਇੰਡੀਆ ਨੇ 2019-20 ਵਿਚ ਅਰਥਚਾਰਾ ਵਿਕਾਸ ਦਰ 5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ। ਐਨਐਸਓ ਨੇ ਇਸ ਸਾਲ ਜਨਵਰੀ ਅਤੇ ਫਰਵਰੀ ਵਿੱਚ ਜਾਰੀ ਕੀਤੇ ਪਹਿਲੇ ਅਤੇ ਦੂਜੇ ਪੇਸ਼ਗੀ ਅੰਦਾਜ਼ਿਆਂ ਚ ਪੰਜ ਪ੍ਰਤੀਸ਼ਤ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਨਵਰੀ-ਮਾਰਚ 2020 ਦੌਰਾਨ ਗੁਆਂਢੀ ਮੁਲਕ ਚੀਨ ਦੇ ਅਰਥਚਾਰੇ ਚ 6.8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
GDP at Constant (2011-12) Prices in Q4 of 2019-20 is estimated at Rs. 38.04 lakh crore, as against Rs 36.90 lakh crore in Q4 of 2018-19, showing a growth of 3.1 percent: Ministry of Statistics & Programme Implementation https://t.co/ajLxId8vW3
— ANI (@ANI) May 29, 2020
.