ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਢਲੇ ਉਦਯੋਗਾਂ ਦਾ ਵਾਧਾ ਜੁਲਾਈ ’ਚ ਰਿਹਾ ਸੁਸਤ, ਵਿਕਾਸ ਦਰ ਹੋਈ 2.1 ਫੀਸਦ

ਅੱਠ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਜੁਲਾਈ ਚ ਘੱਟ ਕੇ 2.1 ਫੀਸਦ ਤੇ ਆ ਗਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਚ ਦਿੱਤੀ ਗਈ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਜੁਲਾਈ 2018 ਚ ਮੁੱਢਲੇ ਉਦਯੋਗਾਂ ਦੀ ਵਿਕਾਸ ਦਰ 7.3 ਫੀਸਦ ਸੀ। ਮੁੱਖ ਤੌਰ ਤੇ ਕੋਲਾ, ਕੱਚਾ ਤੇਲ, ਕੁਦਰਤੀ ਗੈਸ ਅਤੇ ਰਿਫਾਈਨਰੀ ਉਤਪਾਦਾਂ ਦਾ ਉਤਪਾਦਨ ਘਟਣ ਕਾਰਨ ਮੁੱਢਲੇ ਉਦਯੋਗਾਂ ਦਾ ਵਾਧਾ ਹੌਲੀ ਪਿਆ ਹੈ।

ਇਨ੍ਹਾਂ ਅੱਠ ਬੁਨਿਆਦੀ ਉਦਯੋਗਾਂ ਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਸ਼ਾਮਲ ਹਨ।

ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਹੀਨੇ ਦੌਰਾਨ ਕੋਲਾ, ਕੱਚਾ ਤੇਲ, ਕੁਦਰਤੀ ਗੈਸ ਅਤੇ ਰਿਫਾਈਨਰੀ ਉਤਪਾਦਾਂ ਦਾ ਉਤਪਾਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਘਟਿਆ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਚਾਲੂ ਵਿੱਤੀ ਸਾਲ ਵਿੱਚ ਅਪਰੈਲ-ਜੁਲਾਈ ਦੇ ਚਾਰ ਮਹੀਨਿਆਂ ਦੇ ਅਰਸੇ ਦੌਰਾਨ ਮੁੱਢਲੇ ਉਦਯੋਗਾਂ ਦੀ ਵਿਕਾਸ ਦਰ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਚ 5.9 ਪ੍ਰਤੀਸ਼ਤ ਤੋਂ ਹੇਠਾਂ 3 ਫ਼ੀਸਦ ’ਤੇ ਆ ਗਈ ਹੈ।

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Growth Rate of Basic Industries come down to 2 point 1 percent