ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GSTR-1 ਦਾਖਲ ਕਰਨ ਦੀ ਆਖਰੀ ਤਾਰੀਖ 'ਚ ਹੋਇਆ ਵਾਧਾ

ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਜੁਲਾਈ 2017 ਤੋਂ ਸਤੰਬਰ 2018 ਦੇ ਸਮੇਂ ਲਈ ਆਖਰੀ ਵਿਕਰੀ ਰਿਟਰਨ ਜੀ.ਐੱਸ.ਟੀ.ਆਰ-1 ਦਾਖਲ ਕਰਨ ਦੀ ਆਖਰੀ ਤਾਰੀਕ ਵਧਾ ਕੇ 31 ਅਕਤੂਬਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰਿਟਰਨ ਦਾਖਲ ਕਰਨ 'ਚ ਦੇਰੀ ਦੀ ਫੀਸ ਵੀ ਮਾਫ ਕਰਨ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਸੰਖੇਪ ਜੀ.ਐੱਸ.ਟੀ.ਆਰ.-3ਬੀ ਰਿਟਰਨ ਦਾਖਲ ਕਰਨ ਵਾਲੇ ਟੈਕਸਦਾਤਾਵਾਂ ਦੀ ਗਿਣਤੀ ਜੀ.ਐੱਸ.ਟੀ.ਆਰ.-1 ਦਾਖਲ ਕਰਨ ਵਾਲੇ ਟੈਕਸਦਾਤਾਵਾਂ ਦੀ ਗਿਣਤੀ ਜੀ.ਐੱਸ.ਟੀ.ਆਰ-1 ਦਾਖਲ ਕਰਨ ਵਾਲੇ ਟੈਕਸਦਾਤਾਵਾਂ ਤੋਂ ਜ਼ਿਆਦਾ ਹੈ। 

 

ਮੰਤਰਾਲੇ ਨੇ ਕਿਹਾ ਕਿ ਟੈਕਸਦਾਤਾਵਾਂ ਨੂੰ ਜੀ.ਐੱਸ.ਟੀ.ਆਰ-1 ਦਾਖਲ ਕਰਨ ਲਈ ਉਤਸਾਹਿਤ ਕਰਨ ਦੇ ਮਕਸਦ ਨਾਲ ਇਕਬਾਰਗੀ ਯੋਜਨਾ ਲਾਗੂ ਕੀਤੀ ਗਈ ਹੈ। ਇਸ ਲਈ ਜੁਲਾਈ 2017 ਤੋਂ ਸਤੰਬਰ ਲਈ ਜੀ.ਐੱਸ.ਟੀ.ਆਰ-1 ਦਾਖਲ ਕਰਨ 'ਚ ਦੇਰੀ ਦੇ ਲਈ 31 ਅਕਤੂਬਰ 2018 ਤੱਕ ਕੋਈ ਅੰਤਰਾਲ ਡਿਊਟੀ ਨਹੀਂ ਲਈ ਜਾਵੇਗੀ। ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਤਹਿਤ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਵਾਲੀਆਂ ਇਕਾਈਆਂ ਨੂੰ ਆਖਰੀ ਵਿਕਰੀ ਰਿਟਰਨ ਜਾਂ ਜੀ.ਐੱਸ.ਟੀ.ਆਰ.-1 ਅਗਲੇ ਮਹੀਨੇ ਦੀ ਤਾਰੀਕ ਤੱਕ ਜਮ੍ਹਾ ਕਰਵਾਉਣਾ ਹੁੰਦਾ ਹੈ। ਇਸ ਹਿਸਾਬ ਨਾਲ ਸਤੰਬਰ 2018 ਦੇ ਜੀ.ਐੱਸ.ਟੀ.ਆਰ.-1 ਨੂੰ 11 ਅਕਤੂਬਰ 2018 ਤੱਕ ਜਮ੍ਹਾ ਕਰਵਾਉਣਾ ਹੋਵੇਗਾ। ਇਸ ਤਾਰੀਖ ਨੂੰ ਵਧਾ ਕੇ 31 ਅਕਤੂਬਰ ਕਰ ਦਿੱਤਾ ਗਿਆ ਹੈ। 

 

ਡੇਢ ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੇ ਟੈਕਸਦਾਤਾਵ ਲਈ ਜੀ.ਐੱਸ.ਟੀ.ਆਰ.-1 ਜਮ੍ਹਾ ਕਰਵਾਉਣ ਦਾ ਤਾਰੀਕ ਜੁਲਾਈ 2017 ਤੋਂ ਸਤੰਬਰ 2018 ਦੇ ਸਮੇਂ ਦੀਆਂ ਤਿਮਾਹੀਆਂ ਲਈ ਵਧਾ ਕੇ 31 ਅਕਤੂਬਰ 2018 ਕੀਤੀ ਗਈ ਹੈ। ਡੇਢ ਕਰੋੜ ਰੁਪਏ ਤੱਕ ਕਾਰੋਬਾਰ ਵਾਲੀਆਂ ਇਕਾਈਆਂ ਰਿਟਰਨ ਜਮ੍ਹਾ ਕਰਵਾ ਸਕਦੀ ਹੈ। ਇਕ ਤਿਮਾਹੀ ਦਾ ਰਿਟਰਨ ਅਗਲੇ ਮਹੀਨੇ ਦੀ 31 ਤਾਰੀਕ ਤੱਕ ਜਮ੍ਹਾ ਕਰਵਾਉਣਾ ਹੁੰਦਾ ਹੈ। ਮੰਤਰਾਲੇ ਨੇ ਕਿਹਾ ਕਿ ਡੇਢ ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੇ ਕੇਰਲ ਦੇ ਪੰਜੀਕ੍ਰਿਤ ਵਿਅਕਤੀ ਜਾਂ ਜਿਨ੍ਹਾਂ ਦਾ ਮੁੱਖ ਕਾਰੋਬਾਰ ਕੋਡਾਗੂ ਅਤੇ ਮਾਹੇ 'ਚ ਹੈ ਉਨ੍ਹਾਂ ਲਈ ਜੁਲਾਈ 2018 ਤੋਂ ਸਤੰਬਰ 2018 ਦੀ ਤਿਮਾਹੀ ਲਈ ਜੀ.ਐੱਸ.ਟੀ.ਆਰ.-1 ਦਾਖਲ ਕਰਨ ਦੀ ਸਮੇਂ ਸੀਮਾ 15 ਨਵੰਬਰ 2018 ਹੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST-1 increase date has been increased