ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਭੰਡਾਰ ’ਚ 19 ਮਹੀਨਿਆਂ ’ਚ ਸਭ ਤੋਂ ਵੱਡੀ ਗਿਰਾਵਟ

ਜੀਐਸਟੀ ਇਕੱਠਾ ਕਰਨ ਵਾਲੇ ਭੰਡਾਰ ਚ ਅਗਸਤ ਦੇ ਮਹੀਨੇ ਦੇ ਮੁਕਾਬਲੇ ਸਤੰਬਰ ਚ ਲਗਭਗ 6 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਅਗਸਤ ਚ ਜੀਐਸਟੀ ਇਕੱਤਰ ਕਰਨ ਦੀ ਰਾਸ਼ੀ 98,202 ਕਰੋੜ ਰੁਪਏ ਸੀ ਜਿਹੜੀ ਸਤੰਬਰ ਚ ਘੱਟ ਕੇ 91,916 ਕਰੋੜ ਰੁਪਏ ਹੋ ਗਈ।

 

ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦਾ ਕੁਲੈਕਸ਼ਨ ਸਤੰਬਰ 2019 ਚ 2.67 ਫੀਸਦੀ ਘੱਟ ਕੇ 91,916 ਕਰੋੜ ਰੁਪਏ 'ਤੇ ਆ ਗਿਆ, ਜਿਹੜਾ ਕਿ ਪਿਛਲੇ ਸਾਲ ਇਸੇ ਮਹੀਨੇ' ਚ 94,442 ਕਰੋੜ ਰੁਪਏ ਦੀ ਕਮਾਈ ਤੋਂ 2.67 ਫੀਸਦੀ ਘੱਟ ਹੈ। ਇਹ ਸੰਗ੍ਰਹਿ ਪਿਛਲੇ 19 ਮਹੀਨਿਆਂ ਵਿੱਚ ਸਭ ਤੋਂ ਘੱਟ ਰਿਹਾ।

 

ਇਸ ਸਾਲ ਅਪ੍ਰੈਲ, ਮਈ ਅਤੇ ਜੁਲਾਈ ਚ ਇਹ ਰਕਮ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸੀ। ਜੂਨ ਚ ਇਹ ਤਕਰੀਬਨ ਇਕ ਲੱਖ ਕਰੋੜ ਰੁਪਏ ਸੀ। ਅਗਸਤ ਚ ਇਹ ਰਕਮ 98,202 ਕਰੋੜ ਰੁਪਏ ਰਹੀ ਸੀ।

 

ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਤੰਬਰ ਵਿੱਚ ਜੀਐਸਟੀ ਭੰਡਾਰ ਚ ਕੇਂਦਰੀ ਜੀਐਸਟੀ 16,630 ਕਰੋੜ ਰੁਪਏ, ਸੂਬਾਈ ਜੀਐਸਟੀ ਸੰਗ੍ਰਹਿ 25258 ਕਰੋੜ ਰੁਪਏ, ਇੰਟੀਗਰੇਟਡ ਜੀਐਸਟੀ ਕੁਲੈਕਸ਼ਨ 45069 ਕਰੋੜ ਰੁਪਏ ਅਤੇ ਸੈੱਸ ਕੁਲੈਕਸ਼ਨ 7620 ਕਰੋੜ ਰੁਪਏ ਰਿਹਾ।

 

ਇੰਟੀਗਰੇਟਡ ਜੀਐਸਟੀ ਚ 22097 ਕਰੋੜ ਅਤੇ ਸੈੱਸ ਵਿੱਚ 728 ਕਰੋੜ ਰੁਪਏ ਦਰਾਮਦ ਤੋਂ ਪ੍ਰਾਪਤ ਹੋਏ ਹਨ।

 

ਅਗਸਤ ਮਹੀਨੇ ਦੇ 30 ਸਤੰਬਰ ਤੱਕ 75 ਲੱਖ 94 ਹਜ਼ਾਰ ਜੀਐਸਟੀਆਰ-3ਬੀ ਫਾਰਮ ਭਰੇ ਗਏ ਸਨ।

 

ਸਰਕਾਰ ਦੇ ਇੰਟੀਗਰੇਟਡ ਜੀਐਸਟੀ ਤੋਂ 21,131 ਕਰੋੜ ਕੇਂਦਰੀ ਜੀਐਸਟੀ ਅਤੇ 15,121 ਕਰੋੜ ਸੂਬਾਈ ਜੀਐਸਟੀ ਖਾਤੇ ਵਿੱਚ ਤਬਦੀਲ ਕਰ ਦਿੱਤੇ ਗਏ ਹਨ।

 

ਨਿਯਮਿਤ ਅਲਾਟਮੈਂਟ ਤੋਂ ਬਾਅਦ ਜੂਨ ਚ ਕੇਂਦਰ ਸਰਕਾਰ ਦਾ ਕੁੱਲ ਜੀਐਸਟੀ ਮਾਲੀਆ 37,761 ਕਰੋੜ ਰੁਪਏ ਅਤੇ ਸੂਬਿਆਂ ਦੀ ਕੁੱਲ ਰਕਮ 37,719 ਕਰੋੜ ਰੁਪਏ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST collection drop 2 point sixty seven percent in September month