ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਕੁਲੈਕਸ਼ਨ ਨੇ ਅਪ੍ਰੈਲ ’ਚ ਬਣਾਇਆ ਰਿਕਾਰਡ, 10 ਫੀਸਦ ਵਧਿਆ

ਜੀਐਸਟੀ ਕੁਲੈਕਸ਼ਨ ਨੇ ਅਪ੍ਰੈਲ 2019 ਚ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਜੀਐਸਟੀ ਕੁਲੈਕਸ਼ਨ ਅਪ੍ਰੈਲ ਮਹੀਨੇ ਚ 10 ਫੀਸਦ ਵੱਧ ਕੇ 1,13,865 ਕਰੋੜ ਰੁਪਏ ਹੋ ਗਈ ਹੈ। ਜਦਕਿ ਪਿਛਲੇ ਸਾਲ 2018 ਦੇ ਇਸੇ ਮਹੀਨੇ ਜੀਐਸਟੀ ਕੁਲੈਕਸ਼ਨ 1,03,459 ਕਰੋੜ ਰੁਪਏ ਰਹੀ ਸੀ।

 

ਵਿੱਤ ਮੰਤਰਾਲਾ ਨੇ ਕਿਹਾ ਕਿ ਇਸ ਵਿਚ ਕੇਂਦਰੀ ਜੀਐਸਟੀ ਕੁਲੈਕਸ਼ਨ 21,163 ਕਰੋੜ ਰੁਪਏ, ਸੂਬਾਈ ਜੀਐਸਟੀ ਕੁਲੈਕਸ਼ਨ 28,801 ਕਰੋੜ ਰੁਪਏ, ਸਾਂਝਾ ਜੀਐਸਟੀ 54,733 ਕਰੋੜ ਰੁਪਏ ਅਤੇ ਸੈੱਸ ਕੁਲੈਕਸ਼ਨ 9,168 ਕਰੋੜ ਰੁਪਏ ਰਹੀ।

 

ਮੰਤਰਾਲਾ ਮੁਤਾਬਕ 30 ਅਪ੍ਰੈਲ 2019 ਤਕ ਮਾਹਚ ਮਹੀਨੇ ਲਈ ਕੁੱਲ 72.13 ਲੱਖ ਸੰਖੇਪ ਵਿਕਰੀ ਰਿਟਰਨ ਜੀਐਸਟੀਆਰ-ਬੀ ਦਾਇਰ ਕੀਤੀ ਗਈ। ਪਿਛਲੇ ਮਹੀਨੇ 2018-19 ਜੀਐਸਟੀ ਕੁਲੈਕਸ਼ਨ ਸਭ ਤੋਂ ਉਪਰ ਰਿਹਾ ਸੀ ਜਿਸ ਵਿਚ 98,114 ਕਰੋੜ ਰੁਪਏ ਦੇ ਮੁਕਾਬਲੇ 16.05 ਉਪਰ ਰਿਹਾ। ਅਪ੍ਰੈਲ 2018 ਦੀ ਤੁਲਨਾ ਚ ਅਪ੍ਰੈਲ 2019 ਚ ਜੀਐਸਟੀ ਕੁਲੈਕਸ਼ਨ 10.05 ਫੀਸਦ ਵਧਿਆ ਹੈ।

 

ਸਰਕਾਰ ਨੇ ਵਿੱਤੀ ਸਾਲ 2019-20 ਲਈ ਸੀਜੀਐਸਟੀ ਤੋਂ 6.10 ਲੱਖ ਕਰੋੜ ਰੁਪਏ ਅਤੇ ਮੁਆਵਜ਼ਾ ਸੈੱਸ ਤੋਂ 1.01 ਲੱਖ ਕਰੋੜ ਰੁਪਏ ਦੀ ਕੁਲੈਕਸ਼ਨ ਕਰਨ ਦਾ ਪ੍ਰਸਤਾਵ ਕੀਤਾ ਹੈ। ਜਦਕਿ ਵਿੱਤੀ ਸਾਲ 2018-19 ਦੌਰਾਨ ਇਹੀ ਸੀਜੀਐਸਟੀ ਤੋਂ ਕੁਲੈਕਸ਼ਨ 4.25 ਲੱਖ ਕਰੋੜ ਰੁਪਏ ਅਤੇ ਮੁਆਵਜ਼ਾ ਸੈੱਸ 97,000 ਕਰੋੜ ਰੁਪਏ ਰਿਹਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST collection highest record 10 percent in April