ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਕੁਲੈਕਸ਼ਨ ਦਸੰਬਰ ਮਹੀਨੇ 'ਚ ਵੱਧ ਕੇ ਹੋਈ 1.03 ਲੱਖ ਕਰੋੜ ਰੁਪਏ

ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਇਕ ਵਾਰ ਫਿਰ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਜੀਐਸਟੀ ਕੁਲੈਕਸ਼ਨ ਦਸੰਬਰ ਵਿੱਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਜੀਐਸਟੀ ਕੁਲੈਕਸ਼ਨ ਇਕ ਸਾਲ ਪਹਿਲਾਂ ਦੇ ਇਸ ਮਹੀਨੇ ਦੇ ਮੁਕਾਬਲੇ 6 ਪ੍ਰਤੀਸ਼ਤ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਸੀ।

 

ਅਕਤੂਬਰ ਵਿੱਚ ਜੀਐਸਟੀ ਦਾ ਸੰਗ੍ਰਹਿ 95,380 ਕਰੋੜ ਰੁਪਏ ਸੀ। ਪਿਛਲੇ ਸਾਲ ਨਵੰਬਰ ਵਿੱਚ 97,637 ਕਰੋੜ ਦੀ ਵਸੂਲੀ ਹੋਈ ਸੀ। ਕੇਂਦਰੀ ਜੀਐਸਟੀ ਤੋਂ ਨਵੰਬਰ ਵਿੱਚ 19,592 ਕਰੋੜ ਰੁਪਏ, ਸੂਬੇ ਜੀਐਸਟੀ ਤੋਂ 27,144 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ ਤੋਂ 49,028 ਕਰੋੜ ਰੁਪਏ ਅਤੇ ਜੀਐਸਟੀ ਸੈੱਸ ਤੋਂ 7,727 ਕਰੋੜ ਰੁਪਏ ਦੀ ਵਸੂਲੀ ਹੋਈ।

 

ਏਕੀਕ੍ਰਿਤ ਜੀਐਸਟੀ ਵਿਚੋਂ 20,948 ਕਰੋੜ ਦੀ ਦਰਾਮਦ ਤੋਂ ਵਸੂਲ ਹੋਏ ਸਨ।  ਇਸੇ ਤਰ੍ਹਾਂ ਉਪ ਕਰ ਦੀ ਵਸੂਲੀ ਵਿੱਚ 869 ਕਰੋੜ ਰੁਪਏ ਆਯਾਤ ਮਾਲ ਉੱਤੇ ਉਪ ਕਰ ਤੋਂ ਪ੍ਰਾਪਤ ਹੋਏ ਸਨ। ਉਥੇ, ਸਤੰਬਰ ਅਤੇ ਅਕਤੂਬਰ ਵਿੱਚ ਜੀਐਸਟੀ ਦੇ ਸੰਗ੍ਰਹਿ ਵਿੱਚ ਸਾਲਾਨਾ ਆਧਾਰ ਉੱਤੇ ਗਿਰਾਵਟ ਆਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: GST collection rises to Rs 1 03 lakh crore in December