ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

25 ਜੁਲਾਈ ਨੂੰ ਹੋਵੇਗੀ GST ਪਰਿਸ਼ਦ ਦੀ 36ਵੀਂ ਮੀਟਿੰਗ

25 ਜੁਲਾਈ ਨੂੰ ਹੋਵੇਗੀ GST ਪਰਿਸ਼ਦ ਦੀ 36ਵੀਂ ਮੀਟਿੰਗ

ਵਸਤੂ ਤੇ ਸੇਵਾ ਕਰ (ਜੀਐਸਟੀ) ਪਰਿਸ਼ਦ ਦੀ 36ਵੀਂ ਮੀਟਿੰਗ 25 ਜੁਲਾਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।

ਸਰਕਾਰੀ ਸੂਤਰਾਂ ਅਨੁਸਾਰ ਇਹ ਮੀਟਿੰਗ ਦੁਪਹਿਰ ਤਿੰਨ ਵਜੇ ਦੇ ਬਾਅਦ ਹੋਵੇਗੀ। ਹਾਲਾਂਕਿ ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪ੍ਰੰਤੂ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਪਰਿਸ਼ਦ ਦੀ ਪਿਛਲੀ ਮੀਟਿੰਗ ਵਿਚ ਕੁਝ ਮਾਮਲਿਆਂ ਨੂੰ ਮੰਤਰੀਆਂ ਦੀ ਕਮੇਟੀਆਂ ਨੂੰ ਸੌਪਿਆ ਗਿਆ ਸੀ, ਜਿਸ ਉਤੇ ਇਸ ਮੀਟਿੰਗ ਵਿਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਫਿਟਮੇਟ ਕਮੇਟੀ ਨੂੰ ਵੀ ਕੁਝ ਮਾਮਲੇ ਸੌਪੇ ਗਏ ਸਨ ਅਤੇ ਉਨ੍ਹਾਂ 36ਵੀਂ ਮੀਟਿੰਗ ਵਿਚ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ।

 

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂ ਹੋਣ ਦੇ ਬਾਅਦ ਪਰਿਸ਼ਦ ਦੀ ਪਹਿਲੀ ਮੀਟਿੰਗ 21 ਜੂਨ ਨੂੰ ਹੋਈ ਸੀ। ਇਹ ਪਰਿਸ਼ਦ ਦੀ 35ਵੀਂ ਮੀਟਿੰਗ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਜੀਐਸਟੀ ਪਰਿਸ਼ਦ ਦੀ ਮੀਟਿੰਗ ਵਿਚ ਪਹਿਲੀ ਵਾਰ ਹਿੱਸਾ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST coucil meeting will be held on 25th July