ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST : ਜੀਐਸਟੀ ਕੌਂਸਲ ਨੇ ਨਵੇਂ ਨਿਯਮਾਂ ਨੂੰ ਦਿੱਤੀ ਮਨਜ਼ੂਰੀ

GST : ਜੀਐਸਟੀ ਕੌਂਸਲ ਨੇ ਨਵੇਂ ਨਿਯਮਾਂ ਨੂੰ ਦਿੱਤੀ ਮਨਜ਼ੂਰੀ

ਜੀਐਸਟੀ ਕੌਂਸਲ (GST council) ਨੇ ਰਿਹਾਇਸ਼ੀ ਪਰਿਯੋਜਨਾਵਾਂ ਵਿਚ ਮਕਾਨਾਂ ਉਤੇ ਨਵੇਂ ਟੈਕਸ ਢਾਂਚੇ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਕੇਂਦਰੀ ਵਿੱਤ ਮੰਤਰਾਲੇ ਵਿਚ ਰਾਜਸਵ ਸਚਿਤ ਏ ਬੀ ਪਾਂਡੇ ਨੇ ਕਮੇਟੀ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰਾਂ ਨਾਲ ਗੱਲਬਾਤ ਕਰਕੇ ਰਿਹਾਇਸ਼ ਵਿਕਾਸ ਦੇ ਕਾਰੋਬਾਰ ਵਿਚ ਲੱਗੀਆਂ ਕੰਪਨੀਆਂ ਨੂੰ ਨਵੇਂ ਢਾਂਚੇ ਦੇ ਅਨੁਪਾਲਣ ਲਈ ਯੋਗ ਸਮਾਂ ਦਿੱਤਾ ਜਾਵੇਗਾ।

 

ਜੀਐਸਟੀ ਪਰਿਸ਼ਦ ਨੇ 24 ਫਰਵਰੀ ਦੀ ਪਿਛਲੀ ਮੀਟਿੰਗ ਵਿਚ ਕਿਫਾਇਦੀ ਦਰ ਦੇ ਨਿਰਮਾਣਅਧੀਨ ਮਕਾਨਾਂ ਉਤੇ ਜੀਐਸਟੀ ਦਰ ਨੂੰ ਘਟ ਕਰਕੇ ਇਕ ਫੀਸਦੀ ਕਰ ਦਿੱਤਾ ਸੀ। ਹੋਰ ਸ਼੍ਰੇਣੀਆਂ ਦੇ ਮਕਾਨਾਂ ਉਤੇ ਟੈਕਸ ਦੀ ਦਰ ਘੱਟ ਕਰਕੇ ਪੰਜ ਫੀਸਦੀ ਕਰ ਦਿੱਤੀ ਗਈ। ਨਵੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਹੋਣਗੀਆਂ।

 

ਜੀਐਸਟੀ ਪਰਿਸ਼ਦ ਦੀ ਮੀਟਿੰਗ ਵਿਚ ਰੀਅਲ ਅਸਟੇਟ ਖੇਤਰ ਉਤੇ ਵਰਤਮਾਨ ਟੈਕਸ ਢਾਂਚੇ ਨਾਲ ਨਵੇਂ ਟੈਕਸ ਢਾਂਚੇ ਨੂੰ ਲਾਗੂ ਕਰਨ ਨਾਲ ਜੁੜੇ ਪ੍ਰਾਵਧਨਾਂ ਉਤੇ ਅਤੇ ਇਸਦੇ ਅਨੁਪਾਲਨ ਨਾਲ ਜੁੜੇ ਮੁੱਦਿਆਂ ਉਤੇ ਚਰਚਾ ਕੀਤੀ ਗਈ। ਪਾਂਡੇ ਨੇ ਕਿਹਾ ਕਿ ਨਵੀਂਆਂ ਰਿਹਾਇਸ਼ ਪਰਿਯੋਜਨਾਵਾਂ ਉਤੇ 1 ਅਪ੍ਰੈਲ ਤੋਂ ਨਵੀਆਂ ਦਰਾਂ ਜ਼ਰੂਰੀ ਤੌਰ ਉਤੇ ਲਾਗੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Council give green sign for new gst rate in real estate sector