ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਟਲ ਕਿਰਾਏ 'ਚ ਜੀਐਸਟੀ ਦੀ ਕਟੌਤੀ ਨਾਲ ਸੈਰ-ਸਪਾਟਾ ਉਦਯੋਗ ਨੂੰ ਮਿਲੇਗਾ ਉਤਸ਼ਾਹ

ਸੈਰ ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ ਹੋਟਲ ਕਿਰਾਏ ਅਤੇ ਕਾਰਪੋਰੇਟ ਟੈਕਸ ਉੱਤੇ ਵਸਤਾਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਵਿੱਚ ਕਟੌਤੀ ਨੂੰ ਸਰਕਾਰ ਵੱਲੋਂ ਹੋਟਲ ਉਦਯੋਗ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ ਹੈ। ਪਟੇਲ ਇਥੇ ‘ਇੰਡੀਆ ਟੂਰਿਜ਼ਮ ਮਾਰਟ’ ਨੂੰ ਸੰਬੋਧਨ ਕਰ ਰਹੇ ਸਨ।

 

ਜੀਐਸਟੀ ਕੌਂਸਲ ਨੇ ਸ਼ੁੱਕਰਵਾਰ ਨੂੰ ਉਦਯੋਗ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਹੋਟਲ ਕਿਰਾਏ ਅਤੇ ਕੁਝ ਚੀਜ਼ਾਂ ਉੱਤੇ ਜੀਐਸਟੀ ਟੈਕਸ ਦੀ ਦਰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਕਾਰਪੋਰੇਟ ਟੈਕਸ ਘਟਾਉਣ ਦਾ ਐਲਾਨ ਕੀਤਾ ਹੈ।
 

ਪਟੇਲ ਨੇ ਕਿਹਾ ਕਿ ਮੰਤਰਾਲੇ ਨੇ ਟੂਰਿਜ਼ਮ ਸੈਕਟਰ ਲਈ ਜੀਐਸਟੀ ਦੀ ਟੈਕਸ ਦਰ ਨੂੰ ਬਦਲਣ ਅਤੇ ਟੈਕਸ ਦੀ ਦਰ ਨੂੰ ਘਟਾਉਣ ਦੀ ਬੇਨਤੀ ਕੀਤੀ ਸੀ। ਸਰਕਾਰ ਦਾ ਫ਼ੈਸਲਾ ਸਾਡੀ ਉਮੀਦ ਨਾਲੋਂ ਬਿਹਤਰ ਹੈ। ਇਹ ਸੈਰ-ਸਪਾਟਾ ਉਦਯੋਗ ਨੂੰ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਰਪੋਰੇਟ ਟੈਕਸ ਵਿੱਚ ਕਟੌਤੀ ਵੀ ਮਦਦ ਕਰੇਗੀ।
 

ਸੈਰ-ਸਪਾਟਾ ਉਦਯੋਗ ਨੂੰ ਰਾਹਤ ਦੇਣ ਅਤੇ ਰੁਜ਼ਗਾਰ ਪੈਦਾ ਕਰਨ ਲਈ ਪ੍ਰਤੀ ਰਾਤ 1000 ਰੁਪਏ ਕਿਰਾਏ ਵਾਲੇ ਕਮਰਿਆਂ 'ਤੇ ਜੀਐਸਟੀ ਟੈਕਸ ਦਰ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 1,001 ਰੁਪਏ ਤੋਂ ਲੈ ਕੇ 7,500 ਰੁਪਏ ਕਿਰਾਏ ਦੇ ਕਮਰਿਆਂ 'ਤੇ ਟੈਕਸ ਦੀ ਦਰ 12 ਪ੍ਰਤੀਸ਼ਤ ਹੋਵੇਗੀ। ਪਹਿਲਾਂ ਇਹ ਦਰ 18 ਪ੍ਰਤੀਸ਼ਤ ਸੀ। ਇਸ ਤੋਂ ਉਪਰ ਵਾਲੇ ਕਮਰਿਆਂ ਲਈ ਜੀਐਸਟੀ ਟੈਕਸ ਦਰ ਵੀ ਮੌਜੂਦਾ 28 ਪ੍ਰਤੀਸ਼ਤ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤੀ ਗਈ ਹੈ।
 

ਇੰਡੀਆ ਟੂਰਿਜ਼ਮ ਮਾਰਟ ਨੇ 51 ਦੇਸ਼ਾਂ ਦੇ 240 ਪ੍ਰਤੀਨਿਧੀਆਂ ਨੂੰ ਭਾਗ ਲਿਆ ਹੈ। ਇਸ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇਟਲੀ, ਇੰਡੋਨੇਸ਼ੀਆ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਨਾਰਵੇ, ਫਿਲੀਪੀਨਜ਼, ਪੋਲੈਂਡ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST cuts in hotel rentals to boost tourism industry