ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਐਸਟੀ ’ਚ ਖਾਮੀਆਂ ਹਨ ਪਰ ਹੁਣ ਇਹ ਕਾਨੂੰਨ ਹੈ: ਨਿਰਮਲਾ ਸੀਤਾਰਮਨ

ਵਸਤੂ ਅਤੇ ਵਪਾਰ ਟੈਕਸ (ਜੀ. ਐੱਸ. ਟੀ.) ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਇਹ ਦੇਸ਼ ਦਾ ਕਾਨੂੰਨ ਹੈ, ਜਿਸਦੀ ਪਾਲਣਾ ਸਾਰਿਆਂ ਨੂੰ ਕਰਨੀ ਹੈ।

 

ਵਿੱਤ ਮੰਤਰੀ ਕਿਹਾ ਕਿ ਇਸ ਚ ਕੁਝ ਖਾਮੀਆਂ ਹੋ ਸਕਦੀਆਂ ਹਨ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ ਪਰ ਹੁਣ ਇਹ ਇਕ ਕਾਨੂੰਨ ਹੈ, ਜਿਸ ਦੀ ਪਾਲਣਾ ਸਾਨੂੰ ਸਾਰਿਆਂ ਨੂੰ ਕਰਨੀ ਹੈ। ਇਹ ਹੁਣ ਸੰਸਦ ਅਤੇ ਰਾਜਾਂ ਦੀ ਅਸੈਂਬਲੀ ਵਿੱਚ ਪਾਸ ਕਰਕੇ ਦੇਸ਼ ਦਾ ਕਾਨੂੰਨ ਬਣ ਗਿਆ ਹੈ।

 

ਵਿੱਤ ਮੰਤਰੀ ਨੇ ਪੁਣੇ ਵਿੱਚ ਕਰਵਾਏ ਗਏ ਇੱਕ ਸਮਾਰੋਹ ਚ ਵਪਾਰੀਆਂ, ਕਾਰੋਬਾਰੀਆਂ, ਸੀਏ ਅਤੇ ਹੋਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਟੈਕਸ ਕਾਨੂੰਨ ਪਹਿਲੇ ਦਿਨ ਤੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ।

 

ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਮੈਂ ਚਾਹੁੰਦੀ ਸੀ ਕਿ ਇਹ ਕਾਨੂੰਨ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇ ਪਰ ਮੁਆਫੀ ਨਾਲ ਕਹਿੰਦੀ ਹਾਂ ਕਿ ਇਹ ਤੁਹਾਡੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਨਹੀਂ ਕਰ ਸਕਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST has flaws but now it is law: Nirmala Sitharaman