ਸੈਨਿਟਰੀ ਨੈਪਕਿਨ, ਜੁੱਤੀਆਂ ਅਤੇ ਫ਼ਰਿੱਜ ਸਮੇਤ ਲਗਭਗ 88 ਹੋਰ ਆਮ ਵਰਤੋਂ ਚ ਆਉਣ ਵਾਲੀਆਂ ਚੀਜਾਂ ਅੱਜ ਤੋਂ ਸਸਤੀਆਂ ਹੋ ਜਾਣਗੀਆਂ ਕਿਉਂਕਿ ਇਨ੍ਹਾਂ ਦੇ ਜੀਐਸਟੀ ਚ ਕਟੌਤੀ ਕੀਤੀ ਗਈ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਵਾਲੀ ਜੀਐਸਟੀ ਬੈਠਕ ਨੇ ਲੰਘੇ ਹਫਤੇ 28 ਫੀਸਦੀ ਦੇ ਸਭ ਤੋਂ ਵੱਡੇ ਟੈਕਸ ਸਲੈਬ ਤੋਂ ਕਈ ਚੀਜ਼ਾਂ ਨੂੰ ਹਟਾ ਦਿੱਤਾ ਸੀ ਤੇ ਇਨ੍ਹਾਂ ਚੀਜ਼ਾਂ ਨੂੰ 18 ਫੀਸਦੀ ਟੈਕਸ ਸਲੈਬ ਚ ਪਾ ਦਿੱਤਾ ਗਿਆ ਸੀ। ਨਵੀਂ ਟੈਕਸ ਦਰ ਅੱਜ ਤੋਂ ਲਾਗੂ ਹੋ ਜਾਵੇਗੀ।
ਇਹ ਹੋਇਆ ਸਸਤਾ
ਪੇਂਟ, ਫਰਿੱਜ, ਵਾਸਿ਼ੰਗ ਮਸ਼ੀਨ, ਵੈਕਿਊਮ ਕਲਿੱਨਰ, 25 ਇੰਚ ਦਾ ਟੀਵੀ ਸੈਟ, ਲਿਥੀਅਮ ਆਇਰਨ ਬੈਟਰੀ, ਵੈਕਿਊਮ ਕਲਿੱਨਰ, ਫੂਡ ਗ੍ਰੈਂਡਰ, ਮਿਕਸਰ, ਸਟੋਰ ਕਰਨ ਵਾਲਾ ਵਾਟਰ ਹੀਟਰ, ਹੈਂਡ ਡਰਾਇਰ, ਵਾਰਨਿਸ਼, ਵਾਟਰ ਕੁੱਲਰ, ਮਿਲਕ ਕੁੱਲਰ, ਆਇਸਕ੍ਰੀਮ ਕੁੱਲਰ, ਪਰਫ਼ੀਊਮ, ਟਾਇਲਟ ਸਪ੍ਰੇ ਸਮੇਤ ਇੱਕ ਦਰਜਨ ਇਲੈਕਟ੍ਰਾਨਿਕਸ ਵਸਤੂਆਂ ਤੇ 28 ਤੋਂ ਘਟਾ ਕੇ 18 ਫੀਸਦ ਜੀਐਸਟੀ ਕਰ ਦਿੱਤਾ ਗਿਆ ਹੈ। ਇਨ੍ਹਾਂ ਉਤਪਾਦਾਂ ਤੇ ਪਹਿਲੇ 28 ਫੀਸਦ ਜੀਐਸਟੀ ਲੱਗਦਾ ਸੀ।
ਹੈਂਡ ਬੈਗ, ਜਵੈਲਰੀ ਬਾਕਸ, ਪੇਟਿੰਗ ਦੇ ਲਕੜੀ ਦੇ ਬਾਕਸ, ਹੱਥ ਨਾਲ ਬਣੇ ਲੈਂਪ ਤੋਂ ਜੀਐਸਟੀ ਘਟਾ ਕੇ 12 ਫੀਸਦ ਕਰ ਦਿੱਤਾ ਗਿਆ ਹੈ।
1000 ਰੁਪਏ ਤੋਂ ਘੱਟ ਮੁੱਲ ਦੀ ਜੁੱਤੀਆਂ 'ਤੇ 12 ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ।
ਸੈਨਿਟਰੀ ਨੈਪਕਿਨ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ ਜਦਕਿ ਪਹਿਲਾਂ ਇਸ 'ਤੇ 12 ਫੀਸਦ ਟੈਕਸ ਲੱਗਦਾ ਸੀ।
ਇਸ ਤੋਂ ਇਲਾਵਾ ਅਯਾਤ ਕੀਤੇ ਯੂਰੀਆ 'ਤੇ 5 ਫੀਸਦ ਦੀ ਕਟੌਤੀ ਕੀਤੀ ਗਈ ਹੈ।
ਜੀਐਸਟੀ ਤੋਂ ਬਾਹਰ ਰਹਿਣਗੀਆਂ ਇਹ ਵਸਤੂਆਂ :-
ਮੂਰਤੀਪੱਥਰ, ਸੰਗਮਰਮਰ, ਰਾਖੀ, ਲੱਕੜ ਦੀਆਂ ਮੂਤਰੀਆਂ ਨੂੰ ਜੀਐਸਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਛੋਟੇ ਕਾਰੋਬਾਰੀਆਂ ਨੂੰ ਰਾਹਤ
ਜੀਐਸਟੀ ਕਾਊਂਸਿਲ ਨੇ ਫੈਸਲਾ ਕੀਤਾ ਹੈ ਕਿ 5 ਕਰੋੜ ਤੱਕ ਦਾ ਟਰਨ ਓਵਰ ਵਾਲੇ ਕਾਰੋਬਾਰੀਆਂ ਨੂੰ ਮਹੀਨਾਵਾਰ ਪੱਧਰ 'ਤੇ ਜੀਐਸਟੀ ਜਮ੍ਹਾਂ ਕਰਨਾ ਹੋਵੋਗਾ ਪਰ ਉਨ੍ਹਾਂ ਨੂੰ ਤਿਮਾਹੀ ਰਿਟਰਨ ਨਹੀਂ ਭਰਨੀ ਪਵੇਗੀ।
ਜਲਦ ਹੀ ਟਰਾਂਸਪੋਰਟਰਾਂ ਲਈ ਜੀਐਸਟੀਐਨ ਨਾਲ RFID ਲਿੰਕ ਕੀਤਾ ਜਾਵੇਗਾ ਜਿਸ ਨਾਲ ਛੇਤੀ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟਣਗੀਆਂ।
.