ਅਗਲੀ ਕਹਾਣੀ

ਕੱਚੇ ਤੇਲ ਦੀ ਕੀਮਤ ’ਚ ਦੋ ਫੀਸਦੀ ਉਛਾਲ

ਕੱਚੇ ਤੇਲ ਦੀ ਕੀਮਤ ’ਚ ਦੋ ਫੀਸਦੀ ਉਛਾਲ

ਖਾੜੀ ਖੇਤਰ ਵਿਚ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਦੋ ਫੀਸਦੀ ਤੋਂ ਜ਼ਿਆਦਾ ਉਛਾਲ ਆਇਆ ਹੈ। ਇਰਾਨ ਵੱਲੋਂ ਬ੍ਰਿਟਿਸ਼ ਟੈਂਕਰ ਨੂੰ ਜਬਤ ਕੀਤੇ ਜਾਣ ਦੀ ਘਟਨਾ ਬਾਅਦ ਖਾੜੀ ਖੇਤਰ ਵਿਚ ਤਣਾਅ ਵਧਣ ਨਾਲ ਕੱਚੇ ਤੇਲ ਵਿਚ ਤੇਜ਼ੀ ਨਾਲ ਸਿਲਸਿਲਾ ਲਗਾਤਾਰ ਤੀਜੇ ਦਿਨ ਜਾਰੀ ਰਿਹਾ। ਹਾਲਾਂਕਿ ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਦਬਲਾਅ ਨਹੀਂ ਕੀਤਾ।

 

ਕੱਚਾ ਤੇਲ ਸੋਮਵਾਰ ਨੂੰ 63.69 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਹਾਲਾਂਕਿ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 73.35 ਰੁਪਏ, 75.77 ਰੁਪਏ, 78.96 ਰੁਪਏ ਅਤੇ 76.18 ਰੁਪਏ ਪ੍ਰਤੀ ਲੀਟਰ ਬਣੇ ਰਹੇ। ਚਾਰਾਂ ਮਹਾਨਗਰਾਂ ਵਿਚ ਡੀਜਲ ਦੀ ਕੀਮਤ ਵੀ ਕ੍ਰਮਵਾਰ 66.24 ਰੁਪਏ, 68.31 ਰੁਪਏ, 69.43 ਰੁਪਏ ਅਤੇ 69.96 ਰੁਪਏ ਪ੍ਰਤੀ ਲੀਟਰ ਬਣੇ ਹੋਏ ਹਨ।

 

ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 10 ਦਿਨਾਂ ਤੋਂ ਸਥਿਰਤਾ ਬਣੀ ਹੋਈ ਹੈ ਅਤੇ ਪੈਟਰੋਲ ਵਿਚ ਮੰਗਲਵਾਰ ਚੌਥੇ ਦਿਨ ਕੋਈ ਬਦਲਾਅ ਨਹੀਂ ਹੋਇਆ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਆਈ ਤਜ਼ੀ ਨਾਲ ਭਾਰਤੀ ਵਾਅਦਾ ਬਾਜ਼ਾਰ ਵਿਚ ਵੀ ਕੱਚੇ ਤੇਲ ਦੇ ਭਾਅ ਵਿਚ ਤਕਰੀਬਨ 2.5 ਫੀਸਦੀ ਦਾ ਉਛਾਲ ਆਇਆ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਉਤੇ ਕੱਚੇ ਤੇਲ ਦੇ ਅਗਸਤ ਵਾਅਦਾ ਅਨੁਬੰਧ ਵਿਚ ਅਪਰਾਹਣ 15.35 ਵਜੇ 93 ਰੁਪਏ ਭਾਵ 2.43 ਫੀਸਦੀ ਦੀ ਤੇਜ਼ੀ ਨਾਲ 3,921 ਰੁਪਏ ਪ੍ਰਤੀ ਬੈਰਲ ਉਤੇ ਕਾਰੋਬਾਰ ਚਲ ਰਿਹਾ ਸੀ ਜਦੋਂ ਕਿ ਇਸ ਨਾਲ ਭਾਅ 3,943 ਰੁਪਏ ਪ੍ਰਤੀ ਬੈਰਲ ਤੱਕ ਉਛਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gulf Tension Crude Oil Rising By Two Percent Petrol Diesel Price Likely To Hike