ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਬੈਂਕ ਖਾਤੇਦਾਰ 30 ਨਵੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ ਨਹੀਂ ਤਾਂ…

ਜੇ ਤੁਸੀਂ ਪੈਨਸ਼ਨਰ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਸਾਰੇ ਪੈਨਸ਼ਨਰਾਂ ਨੂੰ 30 ਨਵੰਬਰ ਤੋਂ ਪਹਿਲਾਂ ਆਪਣਾ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਕਿਹਾ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੀ ਪੈਨਸ਼ਨ ਰੋਕ ਦਿੱਤੀ ਜਾ ਸਕਦੀ ਹੈ। ਐਸਬੀਆਈ ਬੈਂਕ ਚ ਲਾਈਫ ਸਰਟੀਫਿਕੇਟ ਦੇਣ ਲਈ ਤੁਹਾਡੇ ਕੋਲ ਲਗਭਗ ਗਿਣੇ ਚੁਣੇ ਦਿਨ ਬਾਕੀ ਹਨ।

 

ਜੀਵਨ ਸਰਟੀਫਿਕੇਟ ਐਸਬੀਆਈ ਬੈਂਕ ਬ੍ਰਾਂਚ ਜਾਂ ਆਧਾਰ ਕੇਂਦਰ ਜਾਂ ਤੁਹਾਡੇ ਨੇੜੇ ਸਾਂਝੇ ਸੇਵਾ ਕੇਂਦਰ ਦੁਆਰਾ ਜਮ੍ਹਾ ਕੀਤਾ ਜਾ ਸਕਦਾ ਹੈ। ਇਹ ਸਰਟੀਫਿਕੇਟ ਡਿਜੀਟਲ ਰੂਪ ਚ ਵੀ ਜਮ੍ਹਾ ਕੀਤਾ ਜਾ ਸਕਦਾ ਹੈ।

 

ਦੱਸਣਯੋਗ ਹੈ ਕਿ ਐਸਬੀਆਈ ਦੇ ਦੇਸ਼ ਚ ਸਭ ਤੋਂ ਵੱਧ ਪੈਨਸ਼ਨ ਖਾਤੇ ਹਨ। ਜੇ ਤੁਸੀਂ ਰਿਟਾਇਰ ਹੋ ਗਏ ਹੋ ਅਤੇ ਤੁਹਾਡੀ ਪੈਨਸ਼ਨ ਐਸਬੀਆਈ ਦੇ ਬੈਂਕ ਖਾਤੇ ਚ ਆਉਂਦੀ ਹੈ ਤਾਂ ਤੁਹਾਨੂੰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਪਏਗਾ।

 

ਦੱਸ ਦੇਈਏ ਕਿ ਹਰ ਸਾਲ ਨਵੰਬਰ ਮਹੀਨੇ ਚ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਕਰਨਾ ਲਾਜ਼ਮੀ ਹੁੰਦਾ ਹੈ। ਜੇ ਪੈਨਸ਼ਨਰ ਆਪਣੇ ਆਪ ਨਹੀਂ ਆ ਸਕਦੇ ਤਾਂ ਉਹ ਇਹ ਫਾਰਮ ਘਰ ਦੇ ਕਿਸੇ ਹੋਰ ਵਿਅਕਤੀ ਨੂੰ ਭੇਜ ਕੇ ਜਮ੍ਹਾ ਵੀ ਕਰਾ ਸਕਦੇ ਹਨ। ਪੈਨਸ਼ਨਰ ਜੋ ਬੈਂਕ ਨਹੀਂ ਜਾ ਸਕਦੇ ਉਹ ਮੈਜਿਸਟਰੇਟ ਜਾਂ ਗਜ਼ਟਿਡ ਅਧਿਕਾਰੀ ਦੇ ਦਸਤਖਤ ਕਰਾ ਕੇ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Have an account with SBI do this work in 5 days otherwise money will be stuck