ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HDFC ਦੇ ਗਾਹਕਾਂ ਨੂੰ ਝਟਕਾ, ਬੈਂਕ ਨੇ ਮੁੜ ਘਟਾਈ ਵਿਆਜ ਦਰ

ਐਚਡੀਐਫ਼ਸੀ ਬੈਂਕ ਦੇ ਗਾਹਕਾਂ ਨੂੰ ਇਕ ਵਾਰ ਮੁੜ ਝਟਕਾ ਲੱਗਾ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ ਦੀ ਵਿਆਜ ਦਰਾਂ ਵਿੱਚ ਇੱਕ ਵਾਰ ਮੁੜ ਕਟੌਤੀ ਕੀਤੀ ਹੈ। ਇਹ 16 ਨਵੰਬਰ ਤੋਂ ਲਾਗੂ ਹੈ। ਨਵੀਂ ਤਬਦੀਲੀ ਤੋਂ ਬਾਅਦ ਬੈਂਕ ਸੱਤ ਦਿਨਾਂ ਤੋਂ 14 ਦਿਨਾਂ ਦੀ ਮਿਆਦ ਉੱਤੇ 3.50% ਦੀ ਵਿਆਜ ਦਰ ਦੇ ਰਿਹਾ ਹੈ। ਜਦਕਿ 15-29 ਦਿਨਾਂ ਦੀ ਐਫਡੀ ਲਈ ਇਹ 4% ਅਤੇ 30-45 ਦਿਨਾਂ ਦੀ ਮਿਆਦ ਲਈ 4.90% ਦਾ ਵਿਆਜ ਦੇ ਰਿਹਾ ਹੈ।

 

1 ਸਾਲ ਲਈ ਵਿਆਜ ਦਰ -

ਐਚਡੀਐਫਸੀ ਬੈਂਕ ਨੇ ਇੱਕ ਸਾਲ ਦੀ ਐਫਡੀ 'ਤੇ 0.15% ਦੀ ਕਟੌਤੀ ਕੀਤੀ। ਇਸ ਉੱਤੇ ਹੁਣ 6.30% ਦਾ ਰਿਟਰਨ ਮਿਲੇਗਾ। 1 ਸਾਲ 1 ਦਿਨ ਤੋਂ ਲੈ ਕੇ 2 ਸਾਲ ਦੀ ਮਿਆਦ ਦੀ ਐਫਡੀ 'ਤੇ ਇੰਟਰਨੈੱਟ ਰੇਟ ਵਿੱਚ 0.15% ਦੀ ਕਟੌਤੀ ਵੀ ਕੀਤੀ ਹੈ ਅਤੇ ਹੁਣ ਦੱਸੋ ਇਸ 'ਤੇ ਵੀ 6.30% ਦੀ ਦਰ ਨਾਲ ਵਿਆਜ ਮਿਲੇਗਾ।

 

2 ਸਾਲਾਂ ਤੋਂ 10 ਸਾਲਾਂ ਲਈ ਵਿਆਜ ਦਰ -

 

ਦੋ ਸਾਲਾਂ ਤੋਂ ਪੰਜ ਸਾਲਾਂ ਦੇ ਸਮੇਂ ਦੀ ਐਫਡੀ ਲਈ ਐਚਐਫਡੀਸੀ ਬੈਂਕ ਨੇ ਵਿਆਦ ਦਰ ਵਿੱਚ 0.15% ਦੀ ਕਟੌਤੀ ਕੀਤੀ। ਹੁਣ ਨਵੀਂ ਤਬਦੀਲੀ ਦੇ ਹਿਸਾਬ ਨਾਲ 2 ਸਾਲ 1 ਦਿਨ ਤੋਂ ਲੈ ਕੇ 3 ਸਾਲ ਦੀ ਐਫਡੀ ਲਈ 6.40% ਦਾ ਵਿਆਜ ਮਿਲੇਗਾ। ਜਦਕਿ 3 ਸਾਲ ਇੱਕ ਦਿਨ ਤੋਂ ਲੈ ਕੇ 5 ਸਾਲਾਂ ਦੀ ਮਿਆਦ ਲਈ ਵਿਆਜ ਦਰ 6.30% ਹੋ ਗਈ ਹੈ।

 

ਸੀਨੀਅਰ ਸਿਟੀਜ਼ਨਜ਼ ਲਈ ਵਿਆਜ ਦਰ -

ਸੀਨੀਅਰ ਸਿਟੀਜ਼ਨਜ਼ ਨੂੰ ਆਮ ਗਾਹਕਾਂ ਦੀ ਤੁਲਨਾ ਵਿੱਚ 0.50% ਜ਼ਿਆਦਾ ਵਿਆਜ ਦਰ ਮਿਲਣਾ ਜਾਰੀ ਰਹੇਗਾ। ਬਜ਼ੁਰਗ ਨਾਗਰਿਕਾਂ ਨੂੰ ਸੱਤ ਦਿਨਾਂ ਤੋਂ ਲੈ ਕੇ 10 ਸਾਲਾਂ ਦੇ ਸਮੇਂ ਲਈ ਬੈਂਕ 4% ਤੋਂ ਲੈ ਕੇ 6.90% ਦਾ ਵਿਆਜ ਦਿੰਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HDFC Bank Fixed Deposit Interest Rate decrease