ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੀਰੋ ਮੋਟੋਕਾਰਪ ਦੀ HF Deluxe BS-6 ਮੋਟਰਸਾਈਕਲ ਲਾਂਚ, ਕੀਮਤ ਤੇ ਖੂਬੀਆਂ

ਹੀਰੋ ਮੋਟੋਕਾਰਪ ਤੇਜ਼ੀ ਨਾਲ ਆਪਣੇ ਬੀਐਸ-ਸਿਕਸ ਵਾਹਨਾਂ ਦੇ ਪੋਰਟਫੋਲੀਓ ਦਾ ਵਿਸਤਾਰ ਕਰ ਰਹੀ ਹੈ। ਹੀਰੋ ਮੋਟੋਕਾਰਪ ਕਾਰਜਕਾਰੀ ਨਿਰਦੇਸ਼ਕ (ਪਲਾਂਟ ਓਪਰੇਸ਼ਨਜ਼) ਅਤੇ ਮੁੱਖ ਤਕਨਾਲੋਜੀ ਅਧਿਕਾਰੀ ਵਿਕਰਮ ਕਾਸਬੇਕਰ ਨੇ ਕਿਹਾ ਕਿ ਹੀਰੋ ਮੋਟੋਕਾਰਪ ਆਪਣੇ ਸਾਰੇ ਸ਼ੇਅਰ ਧਾਰਕਾਂ, ਆਟੋ ਉਦਯੋਗ ਅਤੇ ਇਸ ਦੇ ਗਾਹਕਾਂ ਲਈ ਬੀਐਸ-ਸਿਕਸ ਨਿਯਮਾਂ ਦੀ ਪਾਲਣਾ ਵੱਲ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ।

 

ਹੀਰੋ ਮੋਟੋਕਾਰਪ ਨੇ ਮੰਗਲਵਾਰ ਨੂੰ 100 ਸੀਸੀ ਸਮਰੱਥਾ ਵਾਲੇ ਐੱਚਐੱਫ ਡੀਲਕਸ ਮੋਟਰਸਾਈਕਲ ਦਾ ਬੀਐਸ -6 ਐਮੀਸ਼ਨ ਸਟੈਂਡਰਡ ਵਰਜ਼ਨ ਲਾਂਚ ਕੀਤਾ ਹੈ। ਇਸ ਦੀ ਕੀਮਤ 55,925 ਰੁਪਏ ਤੋਂ ਸ਼ੁਰੂ ਹੁੰਦੀ ਹੈ। 

 

ਕੰਪਨੀ ਨੇ ਇੱਕ ਬਿਆਨ ਚ ਕਿਹਾ ਹੈ ਕਿ ਐੱਚਐੱਫ ਡੀਲਕਸ ਬੀਐਸ-ਸਿਕਸ ਦੇ ਸੈਲਫ-ਸਟਾਰਟ ਅਤੇ ਅਲਾਏ-ਵ੍ਹੀਲ ਮਾਡਲ ਦੀ ਕੀਮਤ ਸ਼ੋਅਰੂਮ ਵਿੱਚ 55,925 ਰੁਪਏ ਅਤੇ ਸੈਲਫ ਸਟਾਰਟ ਅਲਾਏ ਆਈ 3 ਐਸ ਵੇਰੀਐਂਟ ਲਈ 57,250 ਰੁਪਏ ਰੱਖੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬੀਐਸ -6 ਐਮੀਸ਼ਨ ਸਟੈਂਡਰਡ ਦਾ ਸਪੈਂਡਰ ਆਈਸਮਾਰਟ ਪੇਸ਼ ਕੀਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hero MotoCorps HF Deluxe BS-6 launched know its price and features