ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਬਦਲਣਗੇ ਜੈਟ ਏਅਰਵੇਜ ਦੇ ਦਿਨ? ਹਿੰਦੁਜਾ ਗਰੁੱਪ ਨੇ ਦਿਖਾਈ ਖਰੀਦਣ ਵਿਚ ਦਿਲਚਸਪੀ

ਕੀ ਬਦਲਣਗੇ ਜੈਟ ਏਅਰਵੇਜ ਦੇ ਦਿਨ? ਹਿੰਦੁਜਾ ਗਰੁੱਪ ਨੇ ਦਿਖਾਈ ਖਰੀਦਣ ਵਿਚ ਦਿਲਚਸਪੀ

ਵਿੱਤੀ ਸੰਕਟ ਕਾਰਨ ਅਸਥਾਈ ਤੌਰ ਉਤੇ ਸੇਵਾਵਾਂ ਬੰਦ ਕਰਨ ਵਾਲੀ ਜੈਟ ਏਅਰਵੇਜ ਨੂੰ ਖਰੀਦਣ ਲਈ ਹਿੰਦੁਜਾ ਗਰੁੱਪ ਇਸ ਹਫਤੇ ਬੋਲੀ ਲਗਾ ਸਕਦੀ ਹੈ।

 

ਹਿੰਦੁਜਾ ਗਰੁੱਪ ਨੇ ਜੈਟ ਵਿਚ ਬੋਲੀ ਲਗਾਉਣ ਲਈ ਏਅਰਲਾਈਨਜ਼ ਦੇ ਸੰਸਥਾਪਕ ਨਰੇਸ ਗੋਇਲ ਅਤੇ ਰਣਨੀਤਿਕ ਨਿਵੇਸ਼ ਇਤਿਹਾਦ ਏਅਰਵੇਜ ਤੋਂ ਮਨਜੂਰੀ ਲੈ ਲਈ ਹੈ। ਸੂਤਰਾਂ ਨੇ ਦੱਸਿਆ ਕਿ ਹਿੰਦੁਜਾ ਗਰੁੱਪ ਨੇ ਪੂਰੀ ਸਤਰਕਤਾ ਲਈ ਐਸਬੀਆਈ ਦੀ ਅਗਵਾਈ ਵਾਲੇ ਨਿਵੇਸ਼ਕ ਬੈਂਕਰਜ਼ ਨਾਲ ਗੱਲਬਾਤ ਕਰ ਲਈ ਹੈ, ਜਿਸਦਾ ਐਲਾਨ ਛੇਤੀ ਹੋਵੇਗਾ। ਹਿੰਦੁਜਾ ਵੱਲੋਂ ਜੈਟ ਨੂੰ ਖਰੀਦਣ ਲਈ ਬੋਲੀ ਲਗਾਉਣ ਬਾਅਦ ਜੈਟ ਦੇ ਸ਼ੇਅਰਾਂ ਵਿਚ 14 ਫੀਸਦੀ ਤੇਜੀ ਦਿਖਾਈ ਗਈ। ਹਿੰਦੁਜਾ ਨੂੰ ਉਮੀਦ ਹੈ ਕਿ ਬੈਂਕ ਜੈਟ ਦੇ ਕਰਜ਼ੇ ਨੂੰ ਪੁਨਰਗਠਨ ਕਰਨਗੇ।

 

ਇਸ ਹਫਤੇ ਦੇ ਅੰਤ ਤੱਕ ਫੈਸਲਾ : ਕੇਂਦਰ ਸਰਕਾਰ

 

ਜੈਟ ਉਤੇ ਹਫਤੇ ਦੇ ਅੰਤ ਤੱਕ ਫੈਸਲਾ ਹੋਣ ਦੀ ਸੰਭਾਵਨਾ ਹੈ। ਹਵਾਬਾਜੀ ਜਹਾਜ ਮੰਤਰਾਲਾ ਵਿਚ ਸੰਯੁਕਤ ਸਕੱਤਰ ਸਤਿੰਦਰ ਕੁਮਾਰ ਮਿਸ਼ਰਾ ਨੇ ਜੈਟ ਦੇ ਕਰਮਚਾਰੀਆਂ ਨੂੰ ਵਿਸ਼ਵਾਸ ਦਿੱਤਾ ਕਿ ਬੈਂਕਾਂ ਵੱਲੋਂ ਸ਼ੁਰੂ ਕੀਤੀ ਗਈ ਬੋਲ ਪ੍ਰਕਿਰਿਆ ਦਾ ਨਤੀਜਾ ਇਸ ਹਫਤੇ ਦੇ ਅੰਤ ਤੱਕ ਸਾਹਮਣੇ ਆ ਜਾਵੇਗਾ। ਬੈਂਕਾਂ ਨੇ ਬਕਾਇਆ ਕਰਜ਼ੇ ਦੀ ਵਸੂਲੀ ਲਈ ਏਅਰਲਾਈਨਜ਼ ਦੀ 75 ਫੀਸਦੀ ਤੱਕ ਹਿੱਸੇਦਾਰੀ ਦੀ ਵਿਕਰੀ ਵਾਸਤੇ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hinduja Group shows interest in buying Jet airways