ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਮੁਲਾਜ਼ਮਾਂ ਨੂੰ ਹੋਲੀ ਦਾ ਤੋਹਫ਼ਾ, ਬੱਚਿਆਂ ਦਾ ਵੀ ਹੋਵੇਗਾ ਮੁਫ਼ਤ ਇਲਾਜ

ਰੇਲਵੇ ਮੁਲਾਜ਼ਮਾਂ 'ਤੇ ਨਿਰਭਰ 21 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਹੁਣ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਉਨ੍ਹਾਂ ਦਾ ਇਲਾਜ ਰੇਲਵੇ ਵੱਲੋਂ ਮੁਫ਼ਤ ਕੀਤਾ ਜਾਂ ਕਰਵਾਇਆ ਜਾਵੇਗਾ। ਰੇਲਵੇ ਨੇ ਇਸ ਸਬੰਧ 'ਚ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
 

ਸਮਸਤੀਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਅਧਿਕਾਰੀ ਓਮਪ੍ਰਕਾਸ਼ ਸਿੰਘ ਨੇ ਦੱਸਿਆ ਕਿ ਨਿਯਮਾਂ ਨੂੰ ਲਚੀਲਾ ਬਣਾਉਂਦਿਆਂ ਰੇਲਵੇ ਨੇ 21 ਸਾਲ ਤੋਂ ਵੱਧ ਉਮਰ ਦੇ ਰੇਲਵੇ ਕਰਮਚਾਰੀ ਦੇ ਨਿਰਭਰ ਪੁੱਤਰ-ਧੀ ਨੂੰ ਸਿਹਤ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ। ਨਵੀਂ ਨੋਟੀਫ਼ਿਕੇਸ਼ਨ ਦੇ ਅਨੁਸਾਰ ਰੇਲਵੇ ਮੁਲਾਜ਼ਮਾਂ 'ਤੇ ਨਿਰਭਰ ਅਣਵਿਆਹੇ, ਅਪਾਹਜ਼ ਅਤੇ ਬੇਰੁਜ਼ਗਾਰ ਪੁੱਤਰ ਅਤੇ ਧੀਆਂ ਨੂੰ ਮੁਫ਼ਤ ਸਿਹਤ ਦੇਖਭਾਲ ਦਾ ਲਾਭ ਮਿਲੇਗਾ।
 

ਉਨ੍ਹਾਂ ਕਿਹਾ ਕਿ ਸਹਰਸਾ ਸਮੇਤ ਸਮਸਤੀਪੁਰ ਮੰਡਲ 'ਚ 10,800 ਰੇਲਵੇ ਮੁਲਾਜ਼ਮ ਹਨ। ਸੇਵਾਮੁਕਤ ਰੇਲਵੇ ਮੁਲਾਜ਼ਮਾਂ ਦੀ ਗਿਣਤੀ 13 ਹਜ਼ਾਰ ਤੋਂ ਵੱਧ ਹੈ। ਰੇਲਵੇ ਕਰਮਚਾਰੀਆਂ ਨੂੰ ਦੇਸ਼ 'ਚ ਤੈਅ ਕੀਤੇ ਹਸਪਤਾਲਾਂ 'ਚ ਮੁਫਤ ਇਲਾਜ ਲਈ 'ਉਮੀਦ ਕਾਰਡ' ਦੀ ਸਹੂਲਤ ਦਿੱਤੀ ਹੋਈ ਹੈ।
 

ਮੰਡਲ ਰੇਲਵੇ ਮੈਡੀਕਲ ਅਫਸਰ ਡਾ. ਅਨਿਲ ਕੁਮਾਰ ਨੇ ਸਾਲਾਨਾ ਸਿਹਤ ਬੀਮਾ ਪ੍ਰੋਗਰਾਮ ਤਹਿਤ 300 ਰੇਲਵੇ ਕਰਮਚਾਰੀਆਂ ਦੀ ਤੰਦਰੁਸਤੀ ਦੀ ਜਾਂਚ ਕੀਤੀ। ਮੰਡਲ ਰੇਲਵੇ ਮੈਡੀਕਲ ਅਫਸਰ ਨੇ ਦੱਸਿਆ ਕਿ ਸਾਲ ਵਿੱਚ ਇਕ ਵਾਰ ਸਾਰੇ ਰੇਲਵੇ ਮੁਲਾਜ਼ਮਾਂ ਦੀ ਤੰਦਰੁਸਤੀ ਦੀ ਜਾਂਚ ਕੀਤੀ ਜਾਂਦੀ ਹੈ।
 

ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਰਜਿਸਟਰ 'ਤੇ ਨੋਟ ਕੀਤਾ ਜਾਂਦਾ ਹੈ। ਇਸ ਦਾ ਫ਼ਾਇਦਾ ਇਹ ਹੈ ਕਿ ਜੋ ਵੀ ਬਿਮਾਰੀ ਮੁਲਾਜ਼ਮ ਨੂੰ ਰਹਿੰਦੀ ਹੈ, ਉਸ ਬਾਰੇ ਪਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਤੰਦਰੁਸਤੀ ਦੀ ਜਾਂਚ ਦੋ ਵਾਰ ਕੀਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Holi gift to Rail staff now children of railway employees will be given free treatment Notification continues by administration