ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਅਤੇ HDFC ਬੈਂਕ ਗਾਹਕਾਂ ਦੀ ਹੋਲੀ ਹੋ ਸਕਦੀ ਹੈ ਖ਼ਰਾਬ ...

ਜੇ ਤੁਹਾਡਾ ਐੱਚਡੀਐਫਸੀ ਬੈਂਕ (HDFC Bank) ਜਾਂ ਸਟੇਟ ਬੈਂਕ (SBI) ਵਿੱਚ ਖਾਤਾ ਹੈ ਤਾਂ ਤੁਹਾਡੀ ਹੋਲੀ ਖ਼ਰਾਬ ਹੋ ਸਕਦੀ ਹੈ। ਖਾਤੇ ਵਿੱਚ ਪੈਸੇ ਹੋਣ ਦੇ ਬਾਵਜੂਦ ਐਸਬੀਆਈ ਗਾਹਕ ਇਸ ਨੂੰ ਨਾ ਤਾਂ ਕੱਢ ਸਕਣਗੇ ਅਤੇ ਨਾ ਹੀ ਕੋਈ ਲੈਣ-ਦੇਣ ਕਰ ਸਕਣਗੇ।  ਜੇ ਉਹ 28 ਫਰਵਰੀ ਤੱਕ ਆਪਣੀ ਕੇਵਾਈਸੀ ਨੂੰ ਪੂਰਾ ਕਰਵਾਉਣ ਤੋਂ ਖੁੰਝ ਜਾਂਦੇ ਹਨ। 

 

ਉਥੇ, ਐੱਚਡੀਐਫਸੀ ਬੈਂਕ ਗਾਹਕਾਂ ਲਈ ਬੁਰੀ ਖ਼ਬਰ ਇਹ ਹੈ ਕਿ ਜੇ ਉਹ 29 ਫਰਵਰੀ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਬੈਂਕ ਦੀ ਨਵੀਂ ਐਪ ਨੂੰ ਡਾਊਨਲੋਡ ਨਾ ਕਰ ਸਕੇ ਤਾਂ ਪੁਰਾਣੇ ਐਪ ਨਾਲ ਕੋਈ ਕੰਮ ਨਹੀਂ ਹੋਵੇਗਾ। ਯਾਨੀ ਇਨ੍ਹਾਂ ਦੋ ਬੈਂਕਾਂ ਦੇ ਗਾਹਕਾਂ ਲਈ ਫਰਵਰੀ 2020 ਦੇ ਅੰਤਿਮ ਦੋ ਦਿਨ ਕਾਫੀ ਮਹੱਤਵਪੂਰਨ ਹੈ।

 

1 ਮਾਰਚ ਤੋਂ ਪੈਸੇ ਟਰਾਂਸਫਰ ਨਹੀਂ ਕਰ ਸਕੋਗੇ ਤੁਸੀਂ

ਐੱਚਡੀਐਫਸੀ ਬੈਂਕ ਨੇ ਆਪਣੇ ਗਾਹਕਾਂ ਨੂੰ ਇੱਕ ਸੰਦੇਸ਼ ਭੇਜਿਆ ਹੈ ਅਤੇ ਉਨ੍ਹਾਂ ਨੂੰ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਬੈਂਕ ਦਾ ਨਵਾਂ ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਹੈ। ਪੁਰਾਣੇ ਸੰਸਕਰਣ ਵਾਲਾ ਮੋਬਾਈਲ ਐਪ 29 ਫਰਵਰੀ 2020 ਤੋਂ ਕੰਮ ਨਹੀਂ ਕਰੇਗਾ। ਭਾਵ, ਤੁਹਾਨੂੰ 29 ਫਰਵਰੀ ਤੋਂ ਪਹਿਲਾਂ ਆਪਣੀ ਐਪ ਨੂੰ ਅਪਡੇਟ ਕਰਨਾ ਹੋਵੇਗਾ। ਜੇ ਤੁਸੀਂ ਅਜਿਹਾ ਨਹੀਂ ਕੀਤਾ ਹੈ, ਤਾਂ ਤੁਸੀਂ ਪੁਰਾਣੇ ਸੰਸਕਰਣ ਨਾਲ ਪੈਸਾ ਟ੍ਰਾਂਸਫਰ ਨਹੀਂ ਕਰ ਸਕੋਗ। ਇਸ ਤੋਂ ਪਹਿਲਾਂ ਮੋਬਾਈਲ ਐਪ ਵਿੱਚ ਕਈ ਤਕਨੀਕੀ ਗ਼ਲਤੀਆਂ ਸਨ, ਜਿਸ ਕਾਰਨ ਉਪਭੋਗਤਾਵਾਂ ਨੂੰ ਪੈਸੇ ਭੇਜਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।


ਜੇ ਤੁਸੀਂ ਐਸਬੀਆਈ ਗਾਹਕ ਹੋ, ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਸਕਦੈ ਖਾਤਾ 

 

ਜੇ ਤੁਹਾਡੇ ਕੋਲ ਸਟੇਟ ਬੈਂਕ ਆਫ਼ ਇੰਡੀਆ ਦੀ ਕਿਸੇ ਵੀ ਸ਼ਾਖ਼ਾ ਵਿੱਚ ਖਾਤਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਹੁਣ ਤੱਕ ਆਪਣਾ ਕੇਵਾਈਸੀ ਪੂਰਾ ਨਹੀਂ ਕੀਤਾ ਹੈ, ਤਾਂ ਇਸ ਨੂੰ ਜਲਦੀ ਕਰਵਾਓ। ਤੁਹਾਡੇ ਕੋਲ ਹੁਣ ਕੁਝ ਦਿਨ ਬਾਕੀ ਹਨ ਜਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਇੱਕ ਐਸ ਐਮ ਐਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ 28 ਫਰਵਰੀ 2020 ਤੱਕ ਆਪਣਾ ਕੇਵਾਈਸੀ ਪੂਰਾ ਕਰਨ, ਨਹੀਂ ਤਾਂ ਤੁਸੀਂ ਆਪਣੇ ਖਾਤੇ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕੋਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Holi of SBI and HDFC Bank customers will be spoiled if not complete kyc and download new hdfc app