ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਮ ਅਤੇ ਆਟੋ ਲੋਨ ਹੋਇਆ ਸਸਤਾ, SBI ਤੋਂ ਇਲਾਵਾ ਇਨ੍ਹਾਂ 3 ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

 

ਜੇ ਤੁਸੀਂ ਹੋਮ ਜਾਂ ਆਟੋ ਲੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਹਾਲ ਹੀ ਵਿੱਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਵਿੱਚ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਐਸਬੀਆਈ ਬੈਂਕ (SBI Bank) ਅਤੇ ਹੋਰ ਤਿੰਨ ਹੋਰ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਹ ਵਿਆਜ ਦਰ ਸਾਰੇ ਪੁਰਾਣੇ ਅਤੇ ਨਵੇਂ ਕਰਜ਼ਿਆਂ ਉੱਤੇ ਲਾਗੂ ਹੋਵੇਗੀ। ਇਸ ਨਾਲ ਤੁਹਾਡੀ EMI ਸਸਤੀ ਹੋ ਜਾਵੇਗੀ।

 

ਇਨ੍ਹਾਂ ਤਿੰਨ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

 

-ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ), ਬੈਂਕ ਆਫ਼ ਮਹਾਰਾਸ਼ਟਰ ਅਤੇ ਆਈਡੀਬੀਆਈ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਨ੍ਹਾਂ ਬੈਂਕਾਂ ਨੇ ਵੱਖ-ਵੱਖ ਕਾਰਜਕਾਲ ਦੇ ਕਰਜ਼ਿਆਂ 'ਤੇ ਵਿਆਜ ਦਰਾਂ (MCLR)  0.05 ਫ਼ੀਸਦੀ ਤੋਂ 0.15 ਪ੍ਰਤੀਸ਼ਤ ਤੱਕ ਘੱਟ ਕੀਤੀ ਹੈ।

 

- ਆਈਡੀਬੀਆਈ ਬੈਂਕ ਨੇ ਇਕ ਸਾਲ ਦੇ ਕਾਰਜਕਾਲ ਨਾਲ ਕਰਜ਼ਿਆਂ 'ਤੇ ਐਮਸੀਐਲਆਰ ਨੂੰ 0.10% ਘਟਾ ਕੇ 8.95 ਪ੍ਰਤੀਸ਼ਤ ਕਰ ਦਿੱਤਾ ਹੈ। ਤਿੰਨ ਮਹੀਨਿਆਂ ਤੋਂ 3 ਸਾਲਾਂ ਲਈ ਵਿਆਜ ਦੀਆਂ ਦਰਾਂ ਵਿੱਚ 0.05 ਤੋਂ 0.15% ਫ਼ੀਸਦੀ ਦੀ ਕਟੌਤੀ ਕੀਤੀ ਹੈ। ਹਾਲਾਂਕਿ, ਇੱਕ ਦਿਨ ਅਤੇ ਇੱਕ ਮਹੀਨੇ ਵਾਲੇ ਕਰਜ਼ੇ 'ਤੇ ਵਿਆਜ ਦਰਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਹੈ। ਇਹ ਨਵੀਂਆਂ ਦਰਾਂ 12 ਅਗਸਤ ਤੋਂ ਲਾਗੂ ਹੋਣਗੀਆਂ।

 

-ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਵੱਖ-ਵੱਖ ਕਾਰਜਕਾਲ ਦੇ ਕਰਜ਼ 'ਤੇ ਐਸਸੀਐਲਆਰ 0.10% ਘਟਾ ਦਿੱਤਾ ਹੈ। ਹੁਣ ਕਰਜ਼ ਦੀਆਂ ਦਰਾਂ 0.10% ਘੱਟ ਕੇ 8.55 ਪ੍ਰਤੀਸ਼ਤ ਹੋ ਗਈਆਂ ਹਨ। ਇਹ ਨਵੀਂ ਦਰਾਂ 10 ਅਗਸਤ ਤੋਂ ਲਾਗੂ ਹੋਣਗੀਆਂ।

-ਬੈਂਕ ਆਫ਼ ਮਹਾਰਾਸ਼ਟਰ ਨੇ ਇਕ ਸਾਲ ਦੀ ਵਿਆਜ ਦਰ 8.50 ਪ੍ਰਤੀਸ਼ਤ ਕਰ ਦਿੱਤੀ ਹੈ।

 

-ਰਿਜ਼ਰਵ ਬੈਂਕ ਨੇ ਦੋ-ਮਹੀਨਾਵਾਰ Monetary policy ਸਮੀਖਿਆ ਬੈਠਕ ਵਿੱਚ ਰੇਪੋ ਰੇਟ ਵਿੱਚ 35 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ ਜਿਸ ਤੋਂ ਬਾਅਦ ਰੈਪੋ ਰੇਟ ਦਰ 5.40% 'ਤੇ ਆ ਗਈ ਹੈ। ਆਰਬੀਆਈ ਦੇ ਰੈਪੋ ਰੇਟ ਘਟਾਏ ਜਾਣ ਤੋਂ ਬਾਅਦ ਐਸਬੀਆਈ ਸਮੇਤ ਕਈ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਆਰਬੀਆਈ ਨੇ ਰੈਪੋ ਰੇਟ ਤੋਂ ਇਲਾਵਾ ਉਥੇ ਹੀ ਰਿਵਰਸ ਰੈਪੋ ਰੇਟ (Reverse Repo Rate) 5.15 ਪ੍ਰਤੀਸ਼ਤ ਕਰ ਦਿੱਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:home loan and auto loan become cheaper SBI and other 3 bank cut interest rate