ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ 2020 'ਚ ਭਾਰਤ ਦੇ 11 ਸ਼ਹਿਰਾਂ 'ਚ ਨਵੇਂ ਹੋਟਲ ਖੋਲ੍ਹੇਗਾ ਹਿਆਤ, ਜਾਣੋ ਕਿੰਨਾ ਹੈ ਇੱਕ ਰਾਤ ਦਾ ਕਿਰਾਇਆ 

ਗਲੋਬਲ ਹੋਟਲ ਕੰਪਨੀ ਹਿਆਤ ਹੋਟਲ ਕਾਰਪੋਰੇਸ਼ਨ ਦੀ 2020 ਦੇ ਅੰਤ ਤੱਕ ਭਾਰਤ ਵਿੱਚ 11 ਨਵੇਂ ਹੋਟਲ ਖੋਲ੍ਹਣ ਦੀ ਯੋਜਨਾ ਹੈ। ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਵਿੱਚ ਪਸਾਰ ਯੋਜਨਾਵਾਂ ਦੇ ਹਿੱਸੇ ਵਜੋਂ ਅਸੀਂ 11 ਨਵੇਂ ਹੋਟਲ ਖੋਲ੍ਹਣ ਜਾ ਰਹੇ ਹਾਂ। 

 

ਸ਼ਿਕਾਗੋ ਦੇ ਮੁੱਖ ਦਫ਼ਤਰ ਵਾਲੀ ਕੰਪਨੀ ਦੇ ਇਸ ਸਮੇਂ ਭਾਰਤ ਵਿੱਚ 20 ਥਾਵਾਂ 'ਤੇ 32 ਹੋਟਲ ਹਨ। ਹਿਯਾਤ ਦੇ ਭਾਰਤ ਵਿੱਚ ਇਸ ਦੇ ਪੋਰਟਫੋਲੀਓ ਵਿੱਚ ਅੱਠ ਬ੍ਰਾਂਡ ਹਨ .... ਹਿਯਾਤ, ਹਿਯਾਤ ਸੈਂਟ੍ਰਿਕ, ਹਿਆਤ ਰੀਜੇਂਸੀ, ਹਿਆਤ ਪਲੇਸ, ਗ੍ਰੈਂਡ ਹਿਯਾਤ, ਪਾਰਕ ਹਿਯਾਤ, ਅਲੀਲਾ ਅਤੇ ਅੰਦਾਜ਼।
 

ਹਿਆਤ ਦੇ ਭਾਰਤੀ ਸੰਚਾਲਨ ਦੇ ਉਪ-ਪ੍ਰਧਾਨ ਸੰਜੇ ਸ਼ਰਮਾ ਨੇ ਦੱਸਿਆ ਕਿ ਅਸੀਂ 2020 ਦੇ ਅੰਤ ਤੱਕ ਭਾਰਤ ਵਿੱਚ 11 ਨਵੇਂ ਹੋਟਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਭਾਰਤ ਸਾਡੇ ਵਿਕਾਸ ਲਈ ਬਹੁਤ ਮਹੱਤਵਪੂਰਨ ਬਾਜ਼ਾਰ ਹੈ।
 

ਹਿਆਤ ਭਾਰਤ ਵਿੱਚ ਉਤਰਨ ਵਾਲਾ ਪਹਿਲਾ ਅੰਤਰਰਾਸ਼ਟਰੀ ਹੋਟਲ ਮੈਨੇਜਮੈਂਟ ਬ੍ਰਾਂਡ ਹੈ। ਹਿਆਤ ਦਾ ਭਾਰਤ ਵਿੱਚ ਪਹਿਲਾ ਹੋਟਲ 1982 ਵਿੱਚ ਦਿੱਲੀ ਵਿੱਚ ਖੁੱਲ੍ਹਿਆ ਸੀ। ਸ਼ਰਮਾ ਨੇ ਦੱਸਿਆ ਕਿ ਨਵੇਂ ਹੋਟਲ ਗ੍ਰਾਂਡ ਹਿਆਤ, ਹਿਆਤ ਪੈਲੇਸ ਅਤੇ ਹਿਆਤ ਰੀਜੈਂਸੀ ਬ੍ਰਾਂਡ ਦੇ ਹੋਣਗੇ।
 

ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਦਾ ਹੋਟਲ ਗ੍ਰੈਂਡ ਹਿਆਤ ਦੇ ਬ੍ਰਾਂਡ ਨਾਮ ਹੇਠ ਹੋਵੇਗਾ, ਉਥੇ, ਵਡੋਦਰਾ, ਜੈਪੁਰ ਅਤੇ ਬੰਗਲੁਰੂ ਵਿੱਚ ਹੋਟਲ ਹਿਯਾਤ ਪਲੇਸ ਦੇ ਬ੍ਰਾਂਡ ਨਾਮ ਤਹਿਤ ਹੋਣਗੇ। ਤਿਸੂਰ, ਕੋਚੀ, ਜੈਪੁਰ, ਦੇਹਰਾਦੂਨ, ਤ੍ਰਿਵੇਂਦਰਮ ਅਤੇ ਉਦੈਪੁਰ ਵਿੱਚ ਹੋਟਲ ਹਿਆਤ ਰੀਜੈਂਸੀ ਬ੍ਰਾਂਡ ਤਹਿਤ ਖੋਲ੍ਹੇ ਜਾਣਗੇ।

 

ਇੰਨਾ ਹੈ ਹਿਆਤ ਰੀਜੈਂਸੀ ਦਿੱਲੀ ਦਾ ਇੱਕ ਕਮਰੇ ਦਾ ਕਿਰਾਇਆ

 

 ਹੋਟਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਵੈਬਸਾਈਟ ਟਰਾਈਵੋਗੋ ਦੇ ਅਨੁਸਾਰ ਸੌਦੇ ਦੇ ਨਾਲ ਹਿਆਤ ਰੀਜੈਂਸੀ ਦਿੱਲੀ ਵਿਖੇ ਰਹਿਣ ਲਈ ਘੱਟੋ ਘੱਟ ਤੁਹਾਨੂੰ 9,439 ਰੁਪਏ ਖ਼ਰਚ ਕਰਨੇ ਪੈਣਗੇ। ਉਥੇ  ਦੁਪਹਿਰ ਦੇ ਖਾਣੇ ਦੇ ਨਾਲ ਤੁਹਾਨੂੰ 11,209 ਰੁਪਏ ਦੇਣੇ ਪੈਣਗੇ। ਜਦੋਂ ਕਿ ਸੂਈਟ ਦਾ ਸਭ ਤੋਂ ਘੱਟ ਇੱਕ ਰਾਤ ਦਾ ਕਿਰਾਇਆ 19,343 ਰੁਪਏ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hotel Hyatt plans to open 11 new hotels in India by the end of 2020