ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ 30% ਘਟੇ ਹੋਟਲ ਤੇ ਟੂਰ–ਟ੍ਰੈਵਲ ਕਾਰੋਬਾਰ

ਕੋਰੋਨਾ ਵਾਇਰਸ ਕਾਰਨ 30% ਘਟੇ ਹੋਟਲਾਂ ਦੇ ਕਾਰੋਬਾਰ

ਕੋਰੋਨਾ ਵਾਇਰਸ ਦੀ ਦਹਿਸ਼ਤ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਸ ਦਾ ਨੁਕਸਾਨ ਹੁਣ ਵਪਾਰ ਉੱਤੇ ਵੀ ਪੈਣ ਲੱਗ ਪਿਆ ਹੈ। ਹੋਟਲ ਉਦਯੋਗ ਨੂੰ ਕੋਰੋਨਾ ਵਾਇਰਸ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਹੋਟਲਾਂ ’ਚ ਲਗਾਤਾਰ ਪੁਰਾਣੀ ਬੁਕਿੰਗਜ਼ ਰੱਦ ਹੋ ਰਹੀਆਂ ਹਨ ਤੇ ਨਵੀਂਆਂ ਬੁਕਿੰਗਜ਼ ਵੀ ਬਹੁਤ ਔਖੀਆਂ ਮਿਲ ਰਹੀਆਂ ਹਨ।

 

 

ਹੋਟਲ ਕਾਰੋਬਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਦੇ ਕਾਰੋਬਾਰ ’ਚ 30 ਫ਼ੀ ਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

 

 

ਦਿੱਲੀ ਹੋਟਲ ਐਂਡ ਰੈਸਟੋਰੈਂਟ ਓਨਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੰਡੇਲਵਾਲ ਮੁਤਾਬਕ ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਕਰਕੇ ਕਾਫ਼ੀ ਨੁਕਸਾਨ ਹੋ ਰਿਹਾ ਹੈ।

 

 

ਹੋਟਲ ਮਾਲਕ ਆਉਣ ਵਾਲੇ ਸੈਲਾਨੀਆਂ ਨੂੰ ਰੋਕਣ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ ਕਿ ਤਾਂ ਜੋ ਉਹ ਵਾਪਸ ਨਾ ਜਾਣ। ਹੋਟਲ ਕਾਰੋਬਾਰੀ ਆਪਣੇ ਹੋਟਲਾਂ ’ਚ ਬਿਹਤਰ ਇੰਤਜ਼ਾਮ ਦੇਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ।

 

 

ਕੋਰੋਨਾ ਵਾਇਰਸ ਕਾਰਨ ਹੋਟਲ ਉਦਯੋਗ ਦੇ ਨਾਲ–ਨਾਲ ਸਬੰਧਤ ਹੋਰ ਕਾਰੋਬਾਰ ਟੂਰ ਐਂਡ ਟ੍ਰੈਵਲਰਜ਼ ਕੰਪਨੀਆਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਟ੍ਰੈਵਲ ਏਜੰਸੀ ਚਲਾਉਣ ਵਾਲੇ ਲੋਕਾਂ ਮੁਤਾਬਕ ਉਨ੍ਹਾਂ ਦੇ ਕੰਮ ’ਚ ਭਾਰੀ ਗਿਰਾਵਟ ਆਈ ਹੈ।

 

 

ਕਰੋਲ ਬਾਗ਼ ’ਚ ਟ੍ਰੈਵਲਰਜ਼ ਦਾ ਕਾਰੋਬਾਰ ਕਰਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਵਿੱਚ 60 ਤੋਂ 70 ਫ਼ੀ ਸਦੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ।

 

 

ਭਾਰਤ ਦੇ ਜਿਹੜੇ ਲੋਕ ਬਾਹਰਲੇ ਦੇਸ਼ਾਂ ’ਚ ਜਾਣਾ ਚਾਹ ਰਹੇ ਸਨ, ਉਹ ਵੀ ਆਪਣੀਆਂ ਟਿਕਟਾਂ ਤੇ ਬੁਕਿੰਗ ਕੈਂਸਲ ਕਰਵਾਉਣ ’ਚ ਲੱਗੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hotels Business slashed by 30 per cent due to Corona Virus