ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ : ਕੱਟੇ ਫਟੇ ਨੋਟ ਵਾਪਸ ਕਰਨ ਸਬੰਧੀ ਆਰਬੀਆਈ ਦੇ ਨਿਯਮ

ਜਾਣੋ : ਕੱਟੇ ਫਟੇ ਨੋਟ ਵਾਪਸੀ ਕਰਨ ਸਬੰਧੀ ਆਰਬੀਆਈ ਦੇ ਨਿਯਮ

ਕੱਟੇ ਫਟੇ ਨੋਟਾਂ ਨੂੰ ਲੈ ਕੇ ਅਕਸਰ ਲੋਕ ਪ੍ਰੇਸ਼ਾਨ ਰਹਿੰਦੇ ਹਨ ਕਿ ਇਸ ਨੂੰ ਕਿਵੇਂ ਬਦਲਿਆ ਜਾਵੇ। ਹੁਣ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਹੁਣ ਨੋਟ ਦੀ ਸਥਿਤੀ ਅਨੁਸਾਰ ਇਸਦਾ ਪੂਰਾ ਮੁੱਲ ਜਾਂ ਅੱਧਾ ਮੁੱਲ ਮਿਲ ਸਕੇਗਾ। ਇਹ ਨੋਟ ਰਿਜ਼ਰਵ ਬੈਂਕ ਦੇ ਨੋਟ ਰਿਫੰਡ ਨਿਯਮ 2009 ਅਨੁਸਾਰ ਬਦਲੇ ਜਾਣਗੇ।

 

ਬਦਲੇ ਜਾਣਗੇ ਅਜਿਹੇ ਨੋਟ


ਰਿਜ਼ਰਵ ਬੈਂਕ ਦੀ ਗਾਈਡ ਲਾਈਨ ਅਨੁਸਾਰ ਅਜਿਹੇ ਨੋਟ ਜੋ ਬੁਰੀ ਤਰ੍ਹਾਂ ਗੰਦੇ ਹੋ ਗਏ ਹਨ ਜਾਂ ਜਿਨ੍ਹਾਂ ਦੇ ਦੋ ਟੁਕੜੇ ਹੋ ਗਏ ਹਨ, ਪ੍ਰੰਤੂ ਉਨ੍ਹਾਂ `ਚ ਕੋਈ ਜ਼ਰੂਰੀ ਫੀਚਰ ਗਾਇਬ ਨਾ ਹੋਇਆ ਹੋਵੇ ਤਾਂ ਉਨ੍ਹਾਂ ਨਾਲ ਸਰਕਾਰੀ ਬਕਾਇਆ ਹਾਊਸ ਟੈਕਸ, ਸੀਵਰ ਟੈਕਸ, ਵਾਟਰ ਟੈਕਸ, ਬਿਜਲੀ ਬਿੱਲ ਆਦ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਕਾਊਂਟਰ `ਤੇ ਉਨ੍ਹਾਂ ਨੂੰ ਜਮ੍ਹਾਂ ਕੀਤਾ ਜਾ ਸਕੇਗਾ।


ਇਸ ਤੋਂ ਇਲਾਵਾ ਅਜਿਹੇ ਨੋਟ ਜਿਨ੍ਹਾਂ ਦਾ ਇਕ ਹਿੱਸਾ ਕੱਟ-ਫਟ ਕੇ ਗੁੰਮ ਹੋ ਗਿਆ ਹੈ ਜਾਂ ਜੋ ਦੋ ਤੋਂ ਜਿ਼ਆਦਾ ਟੁਕੜਿਆਂ ਨੂੰ ਜੋੜਕੇ ਬਣਾਇਆ ਗਿਆ ਹੈ, ਇਹ ਨੋਟ ਕਿਸੇ ਵੀ ਬੈਂਕ ਸ਼ਾਖਾ `ਚ ਦਿੱਤੇ ਜਾ ਸਕਦੇ ਹਨ।

 

ਅਜਿਹੇ ਨੋਟ ਨਹੀਂ ਬਦਲੇ ਜਾਣਗੇ


ਨਾਅਰੇ ਜਾਂ ਰਾਜਨੀਤਿਕ ਸੰਦੇਸ਼ ਨਾਲ ਲਿਖੇ ਨੋਟ ਦੀ ਕਾਨੂੰਨੀ ਵੈਧਤਾ ਦੀ ਮਿਆਦ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨੋਟ ਨੂੰ ਬਦਲਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।
ਜਿਨ੍ਹਾਂ ਨੋਟਾਂ ਨੂੰ ਜਾਣਬੁੱਝਕੇ ਪਾੜਿਆ ਜਾਂ ਕੱਟਿਆ ਗਿਆ ਹੈ, ਉਨ੍ਹਾਂ ਨੂੰ ਬਦਲਣ ਦਾ ਦਾਅਵਾ ਨਹੀਂ ਮੰਨਿਆ ਜਾਵੇਗਾ।


ਜੇਕਰ ਕੋਈ ਵਿਅਕਤੀ ਵੱਡੀ ਗਿਣਤੀ `ਚ ਇਸ ਤਰ੍ਹਾਂ ਦੇ ਕੱਟੇ ਫਟੇ ਨੋਟ ਬਦਲਣ ਲਈ ਦਿੰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਇਸ ਮਾਮਲੇ `ਚ ਕਾਰਵਾਈ ਕੀਤੀ ਜਾ ਸਕੇ।

 

ਇਨ੍ਹਾਂ ਮਾਮਲਿਆਂ `ਚ ਮਿਲੇਗਾ ਵਾਪਸ


ਆਰਬੀਆਈ ਨੇ 50 ਰੁਪਏ ਜਾਂ ਉਸ ਤੋਂ ਜਿ਼ਆਦਾ ਮੁੱਲ ਦੇ ਕੱਟੇ ਫਟੇ ਨੋਟਾਂ ਨੂੰ ਲੈ ਕੇ ਮਹੱਤਵਪੂਰਨ ਸੰਸ਼ੋਧਨ ਕੀਤਾ ਹੈ। ਜਿਸ ਦੇ ਤਹਿਤ ਜਦੋਂ ਇਹ ਨੋਟ 40 ਫੀਸਦੀ ਤੋਂ ਜਿ਼ਆਦਾ ਹਿੱਸੇ `ਚ ਵੰਡੇ ਹੋਣਗੇ ਤਾਂ ਅਜਿਹੇ `ਚ ਪੂਰਾ ਵਾਪਸ ਮਿਲੇਗਾ।


ਆਰਬੀਆਈ ਨੇ 2000 ਦੇ ਨੋਟਾਂ ਲਈ ਵੀ ਨਿਯਮਾਂ `ਚ ਬਦਲਾਅ ਕੀਤਾ ਹੈ। ਜਿਸਦੇ ਤਹਿਤ ਈਗਰ 2000 ਰੁਪਏ ਦਾ ਖਰਾਬ ਹੋਏ ਨੋਟ ਦਾ ਵੱਡਾ ਟੁਕੜਾ 88 ਵਰਗ ਸੈਮੀ ਜਾਂ ਉਸ ਤੋਂ ਵੱਡਾ ਹੈ ਤਾਂ ਅਜਿਹੀ ਸਥਿਤੀ `ਚ ਰਿਜ਼ਰਵ ਬੈਂਕ ਸਬੰਧਤ ਵਿਅਕਤੀ ਨੂੰ ਪੂਰਾ ਵਾਪਸ ਕਰੇਗਾ। ਪ੍ਰੰਤੂ ਜੇਕਰ ਖਰਾਬ ਹੋਏ ਨੋਟ ਦਾ ਵੱਡਾ ਟੁਕੜਾ 44 ਵਰਗ ਸੇਮੀ ਜਾਂ ਉਸ ਤੋਂ ਛੋਟਾ ਹੈ ਤਾਂ ਅਜਿਹੀ ਸਥਿਤੀ `ਚ ਰਿਜ਼ਰਵ ਬੈਂਕ `ਚ ਰਜਿਰਵ ਬੈਂਕ ਸਬੰਧਤ ਵਿਅਕਤੀ ਨੂੰ 1000 ਰੁਪਏ ਵਾਪਸ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how to exchange old Mutilated Currency Note KNOW HERE