ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hyundai Grand i10 NIOS ਹੋਈ ਲਾਂਚ, ਕੀਮਤ 5 ਲੱਖ ਰੁਪਏ ਤੋਂ ਸ਼ੁਰੂ


Hyundai Grand i10 NIOS ਮੰਗਲਵਾਰ ਨੂੰ ਲਾਂਚ ਹੋਈ। ਦੱਖਣੀ ਕੋਰੀਆ ਦੀ ਪ੍ਰਮੁੱਖ ਵਾਹਨ ਕੰਪਨੀ ਹੁੰਦਈ (Hyundai) ਨੇ ਗ੍ਰੈਂਡ ਆਈ 10 ਹੈਚਬੈਕ ਨੂੰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ। ਕੰਪਨੀ ਨੇ ਇਸ ਨਵੇਂ ਮਾਡਲ ਰਾਹੀਂ ਆਪਣੀ ਕੌਮਪੈਕਟ ਰੇਂਜ ਦਾ ਵਿਸਤਾਰ ਕੀਤਾ ਹੈ। ਸ਼ੋਅਰੂਮ ਵਿੱਚ ਇਸ ਕਾਰ ਦੀ ਕੀਮਤ 4.99 ਲੱਖ ਤੋਂ 7.99 ਲੱਖ ਰੁਪਏ ਵਿਚਕਾਰ ਹੈ।

 

ਹੁੰਦਈ ਮੋਟਰ ਇੰਡੀਆ ਲਿਮਟਿਡ (ਐਚਐਮਆਈਐਲ) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਸ ਐਸ ਕਿਮ ਨੇ ਕਿਹਾ ਹੈ ਕਿ ਨਵਾਂ ਮਾਡਲ ਵਿਸ਼ਵ ਭਰ ਵਿੱਚ ਬਜ਼ਾਰ ਲਈ ਭਾਰਤ ਵਿੱਚ ਨਿਰਮਿਤ ਉਤਪਾਦ ਹੈ। ਉਨ੍ਹਾਂ ਕਿਹਾ ਕਿ ਗ੍ਰੈਂਡ ਆਈ 10 ਨਿਓਸ ਨੂੰ ਪੇਸ਼ ਕਰਨਾ ਭਾਰਤੀ ਬਾਜ਼ਾਰ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 


ਕੀਮਤ


ਹੁੰਦਈ ਨੇ ਇਸ ਮਾਡਲ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾਂ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਸ ਕਾਰ ਦੇ ਪੈਟਰੋਲ ਵਰਜ਼ਨ ਦੀ ਕੀਮਤ 4.99 ਲੱਖ ਤੋਂ 7.14 ਲੱਖ ਰੁਪਏ ਹੈ। ਇਕ ਡੀਜ਼ਲ ਇੰਜਣ ਕਾਰ ਦੀ ਕੀਮਤ 6.7 ਲੱਖ ਤੋਂ 7.99 ਲੱਖ ਰੁਪਏ ਹੈ। ਕੰਪਨੀ ਨੂੰ ਇਸ ਮਾਡਲ ਦੇ ਸ਼ੁਰੂਆਤ ਵਿੱਚ 7,000 ਯੂਨਿਟ ਵੇਚਣ ਦੀ ਉਮੀਦ ਹੈ। ਕੰਪਨੀ ਗ੍ਰੈਂਡ ਆਈ10 ਦੀ ਪੇਸ਼ਕਸ਼ ਜਾਰੀ ਰੱਖੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyundai Grand i10 Nios launched know price and features