ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hyundai Santro ਦਾ ਐਨਵਰਸਰੀ ਐਡੀਸ਼ਨ ਲਾਂਚ, ਇਹ ਹੈ ਕੀਮਤ ਅਤੇ ਖ਼ਾਸੀਅਤ

ਹੁੰਦਈ ਮੋਟਰ ਇੰਡੀਆ ਲਿਮਟਿਡ ਨੇ ਨਵੀਂ ਸੈਂਟਰੋ (Hyundai Santro) ਦਾ ਐਨਵਰਸਰੀ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਸ਼ੋਅਰੂਮ ਕੀਮਤ 5.75 ਲੱਖ ਰੁਪਏ ਰੱਖੀ ਹੈ। ਇਸ ਦੇ 2 ਸੰਸਕਰਣ ਪੇਸ਼ ਕੀਤੇ ਗਏ ਹਨ। ਸੈਂਟਰੋ ਦੇ ਸ਼ੋਅਰੂਮ ਦੀ ਕੀਮਤ 5,16,890 ਰੁਪਏ ਹੈ ਅਤੇ ਏਐਮਟੀ ਦੀ ਕੀਮਤ 5,74,890 ਰੁਪਏ ਹੈ।

 

ਇਸ ਮੌਕੇ ਕੰਪਨੀ ਦੇ ਰਾਸ਼ਟਰੀ ਵਿਕਰੀ ਮੁਖੀ ਵਿਕਾਸ ਜੈਨ ਨੇ ਕਿਹਾ ਕਿ ਨਵਾਂ ਵਰ੍ਹੇਗੰਢ ਐਡੀਸ਼ਨ ਸਾਡੇ ਗਾਹਕਾਂ ਨੂੰ ਪਸੰਦ ਆਵੇਗਾ ਅਤੇ ਵਿਸ਼ਵਵਿਆਪੀ ਤਕਨਾਲੋਜੀ ਦੇ ਆਧਾਰ ਉੱਤੇ ਸੈਂਟਰੋ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ। ਇਸ ਸਾਲ ਸਤੰਬਰ ਤੱਕ ਹੁੰਦਈ ਮੋਟਰ ਇੰਡੀਆ ਲਿਮਟਿਡ ਨੇ ਨਵੀਂ ਸੈਂਟਰੋ ਦੀਆਂ 75,944 ਕਾਰਾਂ ਵੇਚੀਆਂ ਹਨ।

 

ਫੀਚਰ
 

ਫੀਚਰਸ ਦੀ ਗੱਲ ਕਰੀਏ ਤਾਂ ਇਸ ਨੂੰ ਸਪੋਰਟਜ਼ ਵੇਰੀਐਂਟ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ 7 ਇੰਚ ਦਾ ਇੰਫੋਟੇਨਮੈਂਟ ਸਿਸਟਮ, ਰੀਅਰ ਏਸੀ ਵੈਂਟ, ਸਟੀਅਰਿੰਗ ਮਾਉਂਟੇਡ ਆਡੀਓ ਕੰਟਰੋਲ, ਡਿਊਲ-ਫਰੰਟ ਏਅਰਬੈਗ ਅਤੇ ਏਬੀਐਸ ਆਦਿ ਸ਼ਾਮਲ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyundai santro anniversary edition launch know price and features