ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁੰਡਈ ਦੀ ਵੇਨਯੂ SUV ਭਾਰਤ ’ਚ ਲਾਂਚ ਹੋਵੇਗੀ 21 ਮਈ ਨੂੰ

ਹੁੰਡਈ ਦੀ ਵੇਨਯੂ SUV ਭਾਰਤ ’ਚ ਲਾਂਚ ਹੋਵੇਗੀ 21 ਮਈ ਨੂੰ

ਹੁੰਡਈ ਨੇ ਚੇਨਈ ਸਥਿਤ ਆਪਣੇ ਪਲਾਂਟ ਵਿੱਚ - ਵੇਨਯੂ ਐੱਸਯੂਵੀ (Hyundai Venu SUV) ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। cardekho.com ਮੁਤਾਬਕ ਇਹ ਹੁੰਡਈ ਦੀ ਪਹਿਲੀ ਸਬ–4 ਮੀਟਰ SUV ਹੋਗੀ, ਜਿਸ ਨੂੰ 21 ਮਈ, 2019 ਨੂੰ ਭਾਰਤ ਵਿੱਚ ਲਾਂਚ ਕੀਤਾ ਜਾਣਾ ਹੈ।

 

 

ਹੁੰਡਈ ਕੰਪਨੀ ਦੀ ਬੁਕਿੰਗ ਪਹਿਲਾਂ ਹੀ 2 ਮਈ ਨੂੰ ਸ਼ੁਰੂ ਕਰ ਚੁੱਕੀ ਹੈ। HYUNDAI ਦੀ ਇਸ ਗੱਡੀ ਨੂੰ ਕਸਟਮਰ ਆਨਲਾਈਨ ਜਾਂ ਆਪਣੇ ਨੇੜਲੇ ਹੁੰਡਈ ਡੀਲਰਸ਼ਿਪ ਨਾਲ ਸੰਪਰਕ ਕਰ ਕੇ 21,000 ਰੁਪਏ ਵਿੱਚ ਬੁੱਕ ਕਰ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮੁਕਾਬਲਾ ਮਾਰੂਤੀ ਦੀ ਵਿਟਾਰਾ ਬ੍ਰੈਜ਼ਾ, ਟਾਟਾ ਨੈਕਸੌਨ ਤੇ ਮਹਿੰਦਰਾ ਐਕਸਯੂਵੀ 300 ਨਾਲ ਹੋਵੇਗਾ।

 

 

ਹੁੰਡਈ ਵੇਨਯੂ ਦੀਆਂ ਦੋ ਕਾਰਾਂ ਪੈਟਰੋਲ ਤੇ ਇੱਕ ਡੀਜ਼ਲ ਇੰਜਣ ਵਿੱਚ ਆਉਣਗੀਆਂ। ਪੈਟਰੋਲ ਵੇਰੀਐਂਟ ਵਿੱਚ ਪਹਿਲਾਂ 1.2 ਲਿਟਰ ਦਾ ਇੰਜਣ ਹੋਵੇਗਾ, ਇਸ ਦੀ ਤਾਕਤ 83 ਪੀਐੱਸ ਤੇ ਟਾਰਕ 115 ਐੱਨਐੱਮ ਦਾ ਹੋਵੇਗਾ। ਇਹ ਇੰਜਣ ਪੰਜ ਸਪੀਡ ਮੈਨੂਏਲ ਗੀਅਰਬਾਕਸ ਨਾਲ ਲੈਸ ਹੋਵੇਗਾ। ਦੂਜਾ 1.0 ਲਿਟਰ ਦਾ 1.0 ਦਾ ਟਰਬੋਚਾਰਜਡ ਪੈਟਰੋਲ ਇੰਜਣ ਹੋਵੇਗਾ, ਇਸ ਦੀ ਪਾਵਰ 120 ਪੀਐੱਸ ਤੇ ਟਾਰਕ 172 ਐੱਨਐੱਮ ਹੋਵੇਗਾ। ਇਹ ਇੰਜਣ 7 ਸਪੀਡ ਡੀਸੀਟੀ ਤੇ 6 ਸਪੀਡ ਮੈਨੂਏਲ ਗੀਅਰਬਾਕਸ ਨਾਲ ਆਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyundai will launch its Venue SUV in India on 21st May