ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICICI ਬੈਂਕ ਨੇ ਨਵੇਂ ਸਾਲ 'ਤੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ 

ਦੇਸ਼ ਦੇ ਸੱਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਦੇ ਬੈਂਕ ਆਈਸੀਆਈਸੀਆਈ ਬੈਂਕ ਨੇ ਆਪਣੇ ਗਾਹਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੱਤਾ ਹੈ। ਬੈਂਕ ਨੇ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਬੈਂਕ ਨੇ 0.05% ਵਿਆਜ ਦਰ ਘਟਾਈ ਹੈ। ਇਸ ਫੈਸਲੇ ਤੋਂ ਬਾਅਦ ਹੁਣ ਹੋਮ, ਆਟੋ ਅਤੇ ਪਰਸਨਲ ਲੋਨ ਦੀ EMI ਘੱਟ ਜਾਵੇਗੀ। ਇਹੀ ਨਹੀਂ, ਨਵੇਂ ਗਾਹਕਾਂ ਲਈ ਬੈਂਕ ਤੋਂ ਲੋਨ ਲੈਣਾ ਵੀ ਸਸਤਾ ਹੋ ਜਾਵੇਗਾ।
 

ਆਈਸੀਆਈਸੀਆਈ ਬੈਂਕ ਨੇ ਲੈਂਡਿੰਗ ਰੇਟ 'ਚ 5 ਬੀਪੀਐਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਸ ਦਾ ਸਿੱਧਾ ਲਾਭ ਗਾਹਕਾਂ ਨੂੰ ਮਿਲੇਗਾ। ਬੈਂਕ ਨੇ ਵੱਖ-ਵੱਖ ਸਮੇਂ ਲਈ ਲਈ ਲਏ ਲੋਨਾਂ ਦੀਆਂ ਵਿਆਜ ਦਰਾਂ ਨੂੰ 0.05 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਗਾਹਕਾਂ ਦੀ ਈਐਮਆਈ ਵਿਚ 0.05 ਫੀਸਦੀ ਕਮੀ ਆਵੇਗੀ, ਜਿਸ ਨਾਲ ਹਰ ਮਹੀਨੇ ਕਰੀਬ 0.05 ਫੀਸਦੀ ਦੀ ਬਚਤ ਹੋਵੇਗੀ। ਇਹ ਕਟੌਤੀ 1 ਜਨਵਰੀ ਤੋਂ ਲਾਗੂ ਹੋਵੇਗੀ। ਬੈਂਕ ਦੇ ਨਵੇਂ ਅਤੇ ਪੁਰਾਣੇ ਸਾਰੇ ਗਾਹਕਾਂ ਨੂੰ ਇਸ ਦਾ ਲਾਭ ਮਿਲੇਗਾ।
 

ਆਈਸੀਆਈਸੀਆਈ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਸੀ। ਬੈਂਕ ਨੇ ਆਪਣੀ ਬਾਹਰੀ ਬੈਂਚਮਾਰਕ ਦਰ ਵਿਚ 0.25% ਦੀ ਕਟੌਤੀ ਕੀਤੀ ਹੈ। ਇਸ ਨਾਲ ਘਰੇਲੂ ਕਰਜ਼ੇ ਅਤੇ ਆਟੋ ਲੋਨ ਸਸਤੇ ਹੋਣਗੇ। ਇਹ ਕਟੌਤੀ 1 ਜਨਵਰੀ ਤੋਂ ਲਾਗੂ ਹੋਵੇਗੀ। ਬੈਂਕ ਦੇ ਹਰ ਕਿਸਮ ਦੇ ਨਵੇਂ ਅਤੇ ਪੁਰਾਣੇ ਗਾਹਕਾਂ ਨੂੰ ਲਾਭ ਮਿਲੇਗਾ। ਹੁਣ, ਬੈਂਕ ਨਵੇਂ ਮਕਾਨ ਖਰੀਦਣ ਵਾਲਿਆਂ ਨੂੰ 7.90 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਲੋਨ ਦੇਵੇਗਾ। ਪਹਿਲਾਂ ਵਿਆਜ ਦਰ 8.15 ਪ੍ਰਤੀਸ਼ਤ ਸੀ। ਬੈਂਕ ਨੇ ਬਾਹਰੀ ਬੈਂਚਮਾਰਕ ਅਧਾਰਤ ਦਰ (ਈ.ਬੀ.ਆਰ.) ਨੂੰ 8.05 ਪ੍ਰਤੀਸ਼ਤ ਤੋਂ ਘਟਾ ਕੇ 7.80 ਪ੍ਰਤੀਸ਼ਤ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icici bank cuts lending rate by 5 bps from 1 january 2020