ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਕਰੀ ਬਦਲਣ 'ਤੇ ਤੁਰੰਤ ਨਾ ਕੱਢੋ PF, ਇੰਨੇ ਸਾਲਾਂ ਤੱਕ ਮਿਲਦੈ ਵਿਆਜ

 

ਪ੍ਰਾਈਵੇਟ ਸੈਕਟਰ ਦੇ ਬਦਲਦੇ ਮਾਹੌਲ ਵਿੱਚ ਲੋਕ ਤੇਜ਼ੀ ਨਾਲ ਨੌਕਰੀ ਬਦਲਦੇ ਹਨ। ਪਰ ਨੌਕਰੀ ਬਦਲਣ ਨਾਲ ਸਾਬਕਾ ਕੰਪਨੀ ਦੇ ਪੀਐਫ ਦਾ ਪੂਰਾ ਪੈਸਾ ਕੱਢਣਾ ਘਾਟੇ ਦਾ ਸੌਦਾ ਹੋ ਸਕਦਾ ਹੈ। ਇਸ ਨਾਲ ਤੁਸੀਂ ਚੰਗੇ ਭਵਿੱਖ ਲਈ ਕੀਤੀ ਜਾ ਰਹੀ ਬਚਤ ਨੂੰ ਤਾਂ ਖ਼ਤਮ ਕਰਦੇ ਹੀ ਹੋ, ਨਾਲ ਹੀ ਪੈਨਸ਼ਨ ਯੋਜਨਾ ਦੀ ਨਿਰੰਤਰਤਾ ਵੀ ਖ਼ਤਮ ਹੋ ਜਾਂਦੀ ਹੈ।

 

ਮਾਹਰਾਂ ਦਾ ਕਹਿਣਾ ਹੈ ਕਿ ਕਰਮਚਾਰੀ ਨੌਕਰੀ ਛੱਡਦੇ ਹਨ ਜਾਂ ਜੇ ਉਸ ਨੂੰ ਕਿਸੇ ਕਾਰਨ ਨੌਕਰੀ ਤੋਂ ਕੱਢਿਆ ਵੀ ਜਾਂਦਾ ਹੈ ਤਾਂ ਪੀਐਫ ਨੂੰ ਤੁਰੰਤ ਕੱਢਣਾ ਸਮਝਦਾਰੀ ਨਹੀਂ ਹੈ, ਜਦੋਂ ਤੱਕ ਕਿ ਤੁਹਾਨੂੰ ਇਸ ਦੀ ਸਖ਼ਤ ਲੋੜ ਨਾ ਹੋਵੇ। ਦਰਅਸਲ, ਨੌਕਰੀ ਛੱਡਣ ਤੋਂ ਬਾਅਦ ਵੀ ਪੀਐਫ 'ਤੇ ਵਿਆਜ ਮਿਲਦਾ ਰਹਿੰਦਾ ਹੈ ਅਤੇ ਨਵਾਂ ਰੁਜ਼ਗਾਰ ਮਿਲਦੇ ਹੀ ਉਸ ਨੂੰ ਨਵੀਂ ਕੰਪਨੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

 

ਜੇ ਇੱਕ ਨੌਕਰੀ ਛੱਡਣ ਦੇ ਕੁਝ ਮਹੀਨਿਆਂ ਬਾਅਦ ਦੂਜੀ ਨੌਕਰੀ ਸ਼ੁਰੂ ਕਰਦੇ ਹੋ ਅਤੇ ਪੁਰਾਣੀ ਕੰਪਨੀ ਦੀ ਪੂਰੀ ਪੀਐਫ਼ ਰਾਸ਼ੀ ਨੂੰ ਨਵੀਂ ਕੰਪਨੀ ਵਿੱਚ ਟ੍ਰਾਂਸਫਰ ਕਰ ਲੈਂਦੇ ਹੋ, ਤਾਂ ਇਸ ਨੂੰ ਸੇਵਾ ਨੂੰ ਨਿਰੰਤਰਤਾ ਮੰਨਿਆ ਜਾਵੇਗਾ। ਇਸ ਤਰ੍ਹਾਂ ਪੈਨਸ਼ਨ ਸਕੀਮ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸੇਵਾ ਵਿਚ ਨਿਰੰਤਰਤਾ ਦੇ ਪ੍ਰਾਵਧਾਨ ਤਹਿਤ ਸਹੂਲਤਾਂ ਦਾ ਲਾਭ ਲੈਣ ਲਈ ਵਿੱਤੀ ਯੋਗਦਾਨ ਬਰਾਬਰ ਦੇਣਾ ਜ਼ਰੂਰੀ ਹੈ।

 

ਰਿਟਾਇਰਮੈਂਟ ਦੇ ਬਾਅਦ ਵੀ 3 ਤਿੰਨ ਸਾਲ ਤੱਕ ਮਿਲਦਾ ਹੈ ਵਿਆਜ

ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਪੀਐਫ ਦਾ ਪੈਸਾ ਨਹੀਂ ਕੱਢਦੇ ਤਾਂ ਤਿੰਨ ਸਾਲ ਤੱਕ ਵਿਆਜ ਮਿਲਦਾ ਰਹਿੰਦਾ ਹੈ। ਤਿੰਨ ਸਾਲਾਂ ਬਾਅਦ ਇਸ ਨੂੰ ਅਯੋਗ ਖਾਤਾ ਮੰਨਿਆ ਜਾਂਦਾ ਹੈ।  ਭਾਟੀਆ ਦੇ ਅਨੁਸਾਰ, ਪੀਐਫ ਦੀ ਰਾਸ਼ੀ ਨੂੰ ਜ਼ਿਆਦਾਤਰ ਲੋਕ ਭਵਿੱਖ ਦੀ ਸੁਰੱਖਿਅਤ ਜਮ੍ਹਾਂ ਵਜੋਂ ਇਕੱਠਾ ਰੱਖਦੇ ਹਨ ਅਤੇ ਟੈਕਸ ਵਿੱਚ ਛੋਟ ਦੇ ਕਾਰਨ ਇਹ ਇੱਕ ਚੰਗਾ ਨਿਵੇਸ਼ ਵਿਕਲਪ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: if changing or leaving job Dont withdraw PF you will get interest