ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ SBI 'ਚ ਹੈ ਤੁਹਾਡਾ ਖਾਤਾ ਤਾਂ 28 ਫਰਵਰੀ ਤੱਕ ਕਰਵਾ ਲਓ ਇਹ ਕੰਮ

ਜੇ ਤੁਹਾਡਾ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਬਰਾਂਚ ਵਿੱਚ ਖਾਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਜੇ ਤੁਸੀਂ ਅਜੇ ਤਕ ਆਪਣੀ ਕੇਵਾਈਸੀ ਨੂੰ ਪੂਰਾ ਨਹੀਂ ਕਰਵਾਇਆ ਹੈ ਤਾਂ ਇਸ ਨੂੰ ਛੇਤੀ ਕਰਵਾ ਲਓ। ਤੁਹਾਡੇ ਕੋਲ ਕੁਝ ਦਿਨ ਬਾਕੀ ਹਨ, ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ। ਐਸਬੀਆਈ ਨੇ ਕੇਵਾਈਸੀ ਪੂਰੀ ਕਰਨ ਲਈ ਆਖਰੀ ਤਰੀਕ (28 ਫਰਵਰੀ 2020) ਤੈਅ ਕੀਤੀ ਹੈ। 
 

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਇੱਕ ਐਸਐਮਐਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ 28 ਫਰਵਰੀ 2020 ਤੱਕ ਆਪਣਾ ਕੇਵਾਈਸੀ ਪੂਰਾ ਕਰਨ, ਨਹੀਂ ਤਾਂ ਤੁਸੀਂ ਆਪਣੇ ਖਾਤੇ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੇਵਾਈਸੀ ਨੂੰ ਸਾਰੇ ਬੈਂਕ ਖਾਤਿਆਂ ਲਈ ਲਾਜ਼ਮੀ ਕਰ ਦਿੱਤਾ ਹੈ।
 

ਬੈਂਕ ਨੇ ਕਿਹਾ ਹੈ ਕਿ ਕ੍ਰਿਪਾ ਕਰਕੇ ਤਾਜ਼ਾ ਕੇਵਾਈਸੀ ਦਸਤਾਵੇਜ਼ਾਂ ਨਾਲ ਆਪਣੀ ਐਸਬੀਆਈ ਬਰਾਂਚ 'ਚ ਜਾ ਕੇ ਸੰਪਰਕ ਕਰੋ। ਕੇਵਾਈਸੀ ਨਾ ਕਰਵਾਉਣ 'ਤੇ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ।

 


 

 

ਕੇਵਾਈਸੀ ਲਈ ਲੋੜੀਂਦੇ ਦਸਤਾਵੇਜ਼ :
ਐਸਬੀਆਈ ਵੈਬਸਾਈਟ ਦੇ ਅਨੁਸਾਰ ਗਾਹਕ ਨੂੰ ਕੇਵਾਈਸੀ ਲਈ ਆਪਣਾ ਪਛਾਣ ਪੱਤਰ ਦੇਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਕੋਈ ਵੀ ਇੱਕ ਪਛਾਣ ਪੱਤਰ ਹੋ ਸਕਦਾ ਹੈ :-

 

ਵੋਟਰ ਆਈ.ਡੀ.
ਪਾਸਪੋਰਟ
ਆਧਾਰ ਕਾਰਡ
ਡਰਾਈਵਿੰਗ ਲਾਇਸੈਂਸ
ਨਰੇਗਾ ਕਾਰਡ
ਪੈਨਸ਼ਨ ਭੁਗਤਾਨ ਪੱਤਰ
ਡਾਕਘਰਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ
ਜਨਤਕ ਅਥਾਰਟੀ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰ
ਵਿਦਿਆਰਥੀਆਂ ਦੇ ਮਾਮਲੇ ਵਿ, ਜੇ ਉਹ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਹਨ ਤਾਂ ਉਸ ਰਿਸ਼ਤੇਦਾਰ ਦੇ ਐਲਾਨ ਦੇ ਨਾਲ ਉਨ੍ਹਾਂ ਦਾ ਸ਼ਨਾਖਤੀ ਕਾਰਡ ਅਤੇ ਐਡਰੈੱਸ ਸਰਟੀਫਿਕੇਟ

 

ਰਿਹਾਇਸ਼ ਲਈ ਲੋੜੀਂਦੇ ਦਸਤਾਵੇਜ਼ :
ਟੈਲੀਫੋਨ ਬਿੱਲ (3 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ)
ਬਿਜਲੀ ਦਾ ਬਿੱਲ (6 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ)
ਇੱਕ ਮਾਨਤਾ ਪ੍ਰਾਪਤ ਸਰਕਾਰੀ ਅਥਾਰਟੀ ਦੁਆਰਾ ਜਾਰੀ ਪੱਤਰ
ਬੈਂਕ ਖਾਤੇ ਦੀ ਡਿਟੇਲ (3 ਮਹੀਨਿਆਂ ਤੋਂ ਵੱਧ ਪੁਰਾਣੀ ਨਾ ਹੋਵੇ)
ਰਾਸ਼ਨ ਕਾਰਡ, ਭਰੋਸੇਯੋਗ ਮਾਲਕਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ, ਇਨਕਮ ਟੈਕਸ/ਅਸਟੇਟ ਟੈਕਸ ਮੁਲਾਂਕਣ ਆਦੇਸ਼
ਕ੍ਰੈਡਿਟ ਕਾਰਡ ਸਟੇਟਮੈਂਟ (3 ਮਹੀਨਿਆਂ ਤੋਂ ਵੱਧ ਪੁਰਾਣਾ ਨਾ ਹੋਵੇ)
ਰਜਿਸਟਰਡ ਲੀਵ ਅਤੇ ਲਾਈਸੈਂਸ ਸਮਝੌਤਾ/ਸੇਲ ਡੀਡ/ਲੀਜ਼ ਸਮਝੌਤੇ ਦੀਆਂ ਕਾਪੀਆਂ
ਯੂਨੀਵਰਸਿਟੀ/ਸੰਸਥਾ ਦੇ ਹੋਸਟਲ ਵਾਰਡਨ ਦੁਆਰਾ ਵਿਦਿਆਰਥੀ ਨੂੰ ਦਿੱਤਾ ਗਿਆ ਪੱਤਰ, ਜੋ ਰਜਿਸਟਰਾਰ, ਪ੍ਰਿੰਸੀਪਲ/ਡੀਨ - ਵਿਦਿਆਰਥੀ ਭਲਾਈ ਦੇ ਦਸਤਖਤ ਕੀਤੇ ਹੋਣ

 

ਕੇਵਾਈਸੀ ਕੀ ਹੈ?
ਕੇਵਾਈਸੀ ਦਾ ਮਤਲਬ ਹੈ "ਨੋਅ ਯੂਅਰ ਕਸਟਮਰ"। ਕੇਵਾਈਸੀ ਇੱਕ ਪਛਾਣ ਪ੍ਰਕਿਰਿਆ ਹੈ ਜਿਸ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਚਲਾਇਆ ਹੈ। ਇਸ ਦੀ ਸਹਾਇਤਾ ਨਾਲ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਆਪਣੇ ਗ੍ਰਾਹਕਾਂ ਨੂੰ ਬਿਹਤਰ ਜਾਣਦੀਆਂ ਹਨ। ਬੈਂਕਾਂ ਅਤੇ ਵਿੱਤੀ ਕੰਪਨੀਆਂ ਇਸ ਲਈ ਫਾਰਮ ਭਰਦੀਆਂ ਹਨ ਅਤੇ ਇਸ ਦੇ ਨਾਲ ਪਛਾਣ ਦੇ ਕੁਝ ਸਬੂਤ ਵੀ ਲੈਂਦੀਆਂ ਹਨ।
ਕੇਵਾਈਸੀ ਘਰ ਵਿਚ ਕੀਤੀ ਜਾ ਸਕਦੀ ਹੈ :

 

ਜੇ ਤੁਸੀਂ ਬ੍ਰਾਂਚ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਤੁਹਾਡੇ ਲਈ ਘਰ ਵਿੱਚ ਕੇਵਾਈਸੀ ਦੀ ਸਹੂਲਤ ਪ੍ਰਦਾਨ ਕੀਤੀ ਹੈ। ਆਰਬੀਆਈ ਦੁਆਰਾ ਕੇਵਾਈਸੀ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੇ ਬਦਲਾਵਾਂ ਦੇ ਅਧਾਰ 'ਤੇ ਅਧਾਰਤ ਵੀਡੀਓ ਗਾਹਕ ਪਛਾਣ ਪ੍ਰਕਿਰਿਆ (V-CIP) ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਬੈਂਕ, ਐਨਬੀਐਫਸੀ ਅਤੇ ਹੋਰ ਲੋਨ ਦੇਣ ਵਾਲੀਆਂ ਕੰਪਨੀਆਂ V-CIP ਦੀ ਵਰਤੋਂ ਕੇਵਾਈਸੀ ਲਈ ਕਰ ਸਕਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If you are SBI customer please complete KYC till February 28 else account may be closed