ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IKEA ਦਾ ਭਾਰਤ `ਚ ਖੁੱਲ੍ਹੇਗਾ ਪਹਿਲਾ ਸਟੋਰ

IKEA ਦਾ ਭਾਰਤ `ਚ ਖੁੱਲ੍ਹੇਗਾ ਪਹਿਲਾ ਸਟੋਰ

ਦੁਨੀਆ ਦੀ ਸਭ ਤੋਂ ਵੱਡੀ ਫਰਨੀਚਰ ਰਿਟੇਲਰ ਕੰਪਨੀ IKEA ਭਾਰਤ `ਚ ਪਹਿਲੀ ਵਾਰ ਆਪਣਾ ਸਟੋਰ ਖੋਲ੍ਹਣ ਜਾ ਰਹੀ ਹੈ। ਆਈਕੀਆ ਕਰੀਬ 12 ਸਾਲ ਤੋਂ ਭਾਰਤੀ ਬਾਜ਼ਾਰ `ਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੀ ਸੀ। 6 ਸਾਲ ਪਹਿਲਾਂ ਆਈਕੀਆ ਨੇ ਆਪਣਾ ਸਟੋਰ ਖੋਲ੍ਹਣ ਦੀ ਗੱਲ ਕਹੀ ਸੀ। ਹੁਣ 9 ਅਗਸਤ ਨੂੰ ਹੈਦਰਾਬਾਦ `ਚ ਆਈਕੀਆ ਆਪਣਾ ਪਹਿਲਾ ਸਟੋਰ ਖੋਲੇ੍ਹਗੀ। ਹਾਲਾਂਕਿ ਕੰਪਨੀ ਦੀ ਯੋਜਨਾ 2025 ਤੱਕ ਭਾਰਤ `ਚ 25 ਸਟੋਰ ਖੋਲ੍ਹਣ ਦੀ ਹੈ। 


ਦੱਸਿਆ ਜਾ ਰਿਹਾ ਹੈ ਕਿ ਇਹ ਸਟੋਰ 13 ਏਕੜ ਦੀ ਹਾਈਟੈਕ ਸਿਟੀ `ਚ ਹੋਵੇਗਾ। ਇਸ `ਚ ਕਰੀਬ 75 ਹਜ਼ਾਰ ਪ੍ਰੋਡੈਕਟ ਹੋਣਗੇ। ਖਾਸ ਗੱਲ ਇਹ ਹੈ ਕਿ ਇਸ `ਚ ਕਰੀਬ 1000 ਪ੍ਰੋਡੈਕਟਾਂ ਦੀ ਕੀਮਤ 200 ਰੁਪਏ ਤੋਂ ਘੱਟ ਹੋਵੇਗੀ। ਆਈਕੀਆ ਦੀ ਟੀਮ ਨੇ ਭਾਰਤ `ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਰੀਬ 1,000 ਘਰਾਂ `ਚ ਜਾ ਕੇ ਸਰਵੇ ਕੀਤਾ ਅਤੇ ਉਨ੍ਹਾਂ ਦੀ ਕਮਾਈ ਅਤੇ ਲਾਈਫ ਸਟਾਈਲ ਨੂੰ ਜਾਣਦੇ ਹੋਏ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸਮਝਣ ਦੀ ਕੋਸਿ਼ਸ਼ ਕੀਤੀ।


ਫਰਨੀਚਰ ਰਿਟੇਲਰ ਕੰਪਨੀ ਭਾਰਤ `ਚ ਇਸ ਦੇ ਨਾਲ ਹੀ ਰੈਸਟੋਰੈਂਟ ਵੀ ਖੋਲ੍ਹੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਰਾਹੀਂ ਉਸਦੇ ਸਟੋਰ `ਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇਗਾ। ਆਈਕੀਆ ਦੇ ਹੈਦਰਾਬਾਦ ਸਟੋਰ `ਚ ਬਣੇ ਰੈਸਟੋਰੈਂਟ `ਚ ਇਕੱਠੇ 1000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਆਈਕੀਆ ਦਾ ਕਹਿਣਾ ਹੈ ਕਿ ਹੈਦਰਾਬਾਦ ਦੇ ਬਾਅਦ ਉਹ ਆਪਣਾ ਸਟੋਰ ਮੁੰਬਈ, ਬੰਗਲੌਰ, ਦਿੱਲੀ, ਅਹਿਮਦਾਬਾਦ, ਪੁਣੇ ਚੇਨਈ ਵਰਗੇ ਸ਼ਹਿਰਾਂ `ਚ ਖੋਲ੍ਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IKEA first store to open tomorrow in Hyderabad hitec city