ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IMF ਜਨਵਰੀ ’ਚ ਘਟਾ ਸਕਦੈ ਭਾਰਤ ਦੇ ਵਿੱਤੀ-ਵਾਧੇ ਦਾ ਅੰਦਾਜ਼ਾ

ਆਈਐਮਐਫ ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਜਨਵਰੀ ਵਿੱਚ ਭਾਰਤ ਦੇ ਵਾਧੇ ਦੇ ਅਨੁਮਾਨ ਨੂੰ ਘਟਾ ਸਕਦੀ ਹੈ। ਕਈ ਹੋਰ ਵਿਸ਼ਲੇਸ਼ਕ ਪਹਿਲਾਂ ਵੀ ਭਾਰਤ ਦੇ ਵਾਧੇ ਦੇ ਅਨੁਮਾਨਾਂ ਦੀ ਘਾਟ ਦੱਸ ਚੁੱਕੇ ਹਨ।

 

ਭਾਰਤ ਚ ਜਨਮੀ ਗੋਪੀਨਾਥ ਨੇ ਮੁੰਬਈ ਚ ਆਯੋਜਿਤ ਇੰਡੀਆ ਆਰਥਿਕ ਸੰਮੇਲਨ ਚ ਕਿਹਾ ਕਿ ਸੰਸਥਾ ਨੇ ਪਹਿਲਾਂ ਇਸ ਦਾ ਅਨੁਮਾਨ ਅਕਤੂਬਰ ਚ ਜਾਰੀ ਕੀਤਾ ਸੀ ਅਤੇ ਜਨਵਰੀ ਚ ਇਸ ਦੀ ਸਮੀਖਿਆ ਕਰੇਗੀ। ਉਨ੍ਹਾਂ ਕਿਹਾ, ਖਪਤਕਾਰਾਂ ਦੀ ਮੰਗ ਵਿੱਚ ਕਮੀ ਅਤੇ ਭਾਰਤ ਚ ਨਿੱਜੀ ਖੇਤਰ ਦੇ ਨਿਵੇਸ਼ ਚ ਕਮੀ ਅਤੇ ਨਿਰੰਤਰ ਕਾਰੋਬਾਰ ਚ ਗਿਰਾਵਟ ਨੂੰ ਜੀਡੀਪੀ ਦੇ ਵਾਧੇ ਚ ਆਈ ਗਿਰਾਵਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

 

ਭਾਰਤ ਦੀ ਜੀਡੀਪੀ ਵਾਧਾ ਸਤੰਬਰ ਚ ਖ਼ਤਮ ਹੋਣ ਵਾਲੀ ਦੂਜੀ ਤਿਮਾਹੀ ਚ ਛੇ ਸਾਲਾਂ ਦੇ ਹੇਠਲੇ ਪੱਧਰ 4.5 ਫੀਸਦ ਤੱਕ ਪਹੁੰਚ ਗਈ। ਰਿਜ਼ਰਵ ਬੈਂਕ ਅਤੇ ਆਰਥਿਕਤਾ ਨੂੰ ਟਰੈਕ ਕਰਨ ਵਾਲੇ ਕਈ ਹੋਰ ਵਿਸ਼ਲੇਸ਼ਕਾਂ ਨੇ ਉਨ੍ਹਾਂ ਨੂੰ 2019-20 ਦੇ ਵਾਧੇ ਦੀ ਭਵਿੱਖਬਾਣੀ ਦੀ ਸਮੀਖਿਆ ਕਰਦਿਆਂ ਇਸ ਨੂੰ ਘੱਟ ਕੀਤਾ ਹੈ।

 

ਗੋਪੀਨਾਥ ਨੇ ਕਿਹਾ ਕਿ ਭਾਰਤ ਹੀ ਇਕੋ ਉੱਭਰਦਾ ਬਾਜ਼ਾਰ ਹੈ ਜੋ ਲੋਕਾਂ ਨੂੰ ਇਸ ਤਰੀਕੇ ਨਾਲ ਹੈਰਾਨ ਕਰ ਸਕਦਾ ਹੈ। ਉਨ੍ਹਾਂ ਕਿਹਾ, ਜੇ ਤੁਸੀਂ ਤਾਜ਼ਾ ਅੰਕੜਿਆਂ 'ਤੇ ਨਜ਼ਰ ਮਾਰੋ, ਅਸੀਂ ਆਪਣੇ ਅੰਕੜਿਆਂ ਨੂੰ ਸੋਧਾਂਗੇ ਤੇ ਜਨਵਰੀ ਚ ਨਵੇਂ ਅੰਕੜੇ ਜਾਰੀ ਕਰਾਂਗੇ। ਭਾਰਤ ਦੇ ਮਾਮਲੇ ਚ ਇਸ ਵਿਚ ਕਾਫ਼ੀ ਕਮੀ ਆ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਕੋਈ ਡਾਟਾ ਦੇਣ ਤੋਂ ਇਨਕਾਰ ਕਰ ਦਿੱਤਾ, ਇਹ ਵੀ ਨਹੀਂ ਦੱਸਿਆ ਕਿ ਕੀ ਇਹ 5 ਫੀਸਦ ਤੋਂ ਘੱਟ ਹੋ ਸਕਦਾ ਹੈ।

 

ਆਈਐਮਐਫ ਨੇ ਭਾਰਤ ਦੀ 2019 ਦੀ ਆਰਥਿਕ ਵਿਕਾਸ ਦਰ ਅਕਤੂਬਰ ਚ 6.1 ਫੀਸਦ ਅਤੇ 2020 ਚ 7 ਫੀਸਦ ਤਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਗੋਪੀਨਾਥ ਨੇ ਵੀ 2025 ਤੱਕ ਭਾਰਤ ਦੀ 5,000 ਅਰਬ ਡਾਲਰ ਦੀ ਆਰਥਿਕਤਾ ਬਾਰੇ ਖਦਸ਼ਾ ਪ੍ਰਗਟਾਇਆ ਸੀ। ਇਸਦੇ ਸਮਰਥਨ ਚ ਉਨ੍ਹਾਂ ਨੇ ਆਪਣਾ ਹਿਸਾਬ-ਕਿਤਾਬ ਵੀ ਪੇਸ਼ ਕੀਤਾ।

 

ਗੋਪੀਨਾਥ ਨੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ ਪਿਛਲੇ ਛੇ ਸਾਲਾਂ ਚ 6 ਫੀਸਦ ਦੀ ਵਿਕਾਸ ਦਰ ਦੇ ਮੁਕਾਬਲੇ ਮਾਰਕੀਟ ਕੀਮਤ ਤੇ 10.5 ਫੀਸਦ ਦੀ ਜੀ.ਡੀ.ਪੀ. ਵਾਧਾ ਦਰ ਪ੍ਰਾਪਤ ਕਰਨੀ ਹੋਵੇਗੀ। ਨਿਰਧਾਰਤ ਮੁੱਲ ਦੇ ਹਿਸਾਬ ਨਾਲ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ 8 ਤੋਂ 9 ਫੀਸਦ ਦੀ ਵਾਧਾ ਦਰ ਹਾਸਲ ਕਰਨੀ ਹੋਵੇਗੀ।

 

ਗੋਪੀਨਾਥ ਨੇ ਕਿਹਾ ਕਿ ਜੇ ਸਰਕਾਰ ਨੂੰ 5,000 ਬਿਲੀਅਨ ਦਾ ਅਰਥਚਾਰਾ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਨੂੰ ਆਪਣੀ ਮਜ਼ਬੂਤ ​​ਬਹੁਮਤ ਦੀ ਵਰਤੋਂ ਜ਼ਮੀਨੀ ਅਤੇ ਕਿਰਤ ਬਜ਼ਾਰਾਂ ਚ ਸੁਧਾਰ ਕਰਨ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਰਥਚਾਰੇ ਲਈ ਉੱਚ ਇੱਛਾਵਾਂ ਰੱਖਣਾ ਚੰਗਾ ਹੁੰਦਾ ਹੈ ਤੇ ਭਾਰਤ ਇਸ ਦਿਸ਼ਾ ਵਿੱਚ ਬਹੁਤ ਕੁਝ ਕਰ ਰਿਹਾ ਹੈ।

 

ਭਾਰਤ ਦੀ ਵਿੱਤੀ ਸਥਿਤੀ ਨੂੰ ਚੁਣੌਤੀਪੂਰਨ ਦੱਸਦੇ ਹੋਏ ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿੱਤੀ ਘਾਟਾ 3.4 ਫ਼ੀਸਦੀ ਦੇ ਘੇਰੇ ਤੋਂ ਪਾਰ ਜਾਵੇਗਾ। ਵਿੱਤੀ ਪ੍ਰਬੰਧਨ ਦੇ ਮੋਰਚੇ 'ਤੇ ਉਨ੍ਹਾਂ ਨੇ ਕਾਰਪੋਰੇਟ ਟੈਕਸ ਚ ਕਟੌਤੀ ਦਾ ਜ਼ਿਕਰ ਕੀਤਾ ਪਰ ਕਿਹਾ ਕਿ ਇਸਦੇ ਨਾਲ ਮਾਲੀਆ ਵਧਾਉਣ ਦੇ ਕਿਸੇ ਵੀ ਉਪਾਅ ਦਾ ਐਲਾਨ ਨਹੀਂ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IMF may reduce India s economic growth estimates in January