ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨ ਲਾਈਨ ਸ਼ਾਪਿੰਗ 'ਚ ਹੋਇਆ ਹੈ ਧੋਖਾ ਤਾਂ 14 ਦਿਨਾਂ 'ਚ ਮਿਲਣਗੇ ਪੈਸੇ ਵਾਪਸ

ਈ ਕਾਮਰਸ ਕੰਪਨੀਆਂ ਨੂੰ ਝੂੱਠਾ ਪ੍ਰਚਾਰ ਕਰਨਾ ਆਨਲਾਈਨ ਸਾਮਾਨ ਵੇਚਣਾ ਹੁਣ ਮਹਿੰਗਾ ਪੈ ਸਕਦਾ ਹੈ। ਸਰਕਾਰ ਅਜਿਹੀ ਕੰਪਨੀਆਂ ਤੇ ਨਕੇਲ ਕਸਣ ਲਈ ਨਵਾਂ ਕਾਨੂੰਨ ਬਣਾ ਰਹੀ ਹੈ। ਇਸ ਕਾਨੂੰਨ ਤਹਿਤ ਗਲਤ ਜਾਂ ਖਰਾਬ ਸਾਮਾਨ ਵੇਚਣ ਤੇ 2 ਹਫਤਿਆਂ ਚ ਪੈਸੇ ਵਾਪਸ ਕਰਨੇ ਹੋਣਗੇ। ਉੱਥੇ ਹੀ 30 ਦਿਨਾਂ ਚ ਸਿ਼ਕਾਇਤ ਦੂਰ ਕਰਨੀ ਹੋਵੇਗੀ। ਉਪਭੋਗਤਾ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਨਵੇਂ ਹੁਕਮ ਤਿਆਰ ਹਨ। ਸੰਸਦ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਨਵਾਂ ਨਿਯਮ ਲਾਗੂ ਕਰ ਦਿੱਤਾ ਜਾਵੇਗਾ।

 

ਨਵੇਂ ਨਿਯਮਾਂ ਮੁਤਾਬਕ ਟੁੱਟਿਆਂ ਹੋਇਆ ਸਾਮਾਨ, ਗਲਤ, ਜਾਅਲੀ ਜਾਂ ਜਿਸ ਤਰ੍ਹਾਂ ਦਾ ਵੈਬਸਾਈਟ ਤੇ ਦਿੱਤਾ ਗਿਆ ਸੀ, ਹੁਬਹੁ ਉਸੇ ਤਰ੍ਹਾਂ ਦਾ ਸਾਮਾਨ ਨਾ ਹੋਣ ਤੇ ਉਪਭੋਗਤਾ ਨੂੰ ਉਸੇ ਮੋੜਨ ਦਾ ਹੱਕ ਹੋਵੇਗਾ। ਇਸ ਸਥਿਤੀ ਚ ਉਪਭੋਗਤਾ ਨੂੰ 14 ਦਿਨਾਂ ਚ ਪੈਸੇ ਵਾਪਸ ਮੋੜਨੇ ਹੋਣਗੇ।ਕੰਪਨੀ ਨੂੰ ਵੈਬਸਾਈਟ ਤੇ ਸਾਮਾਨ ਮੋੜਨ ਦੀ ਪਾਲਸੀ ਵੀ  ਛਾਪਣੀ ਹੋਵੋਗੀ।

 

ਵਾਧੂ ਈ ਕਾਮਰਸ ਕੰਪਨੀਆਂ ਦੀ ਵੈਬਸਾਈਟ ਤੇ ਸਿਰਫ ਵੇਚਣ ਵਾਲੇ ਦਾ ਨਾਂ ਹੁੰਦਾ ਹੈ। ਨਵੇਂ ਨਿਯਮਾਂ ਤਹਿਤ ਸਾਮਾਨ ਮੁਹੱਈਆਂ ਕਰਾਉਣ ਵਾਲੇ ਦੁਕਾਨਦਾਰ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਮਤਲਬ, ਵਿਕਰੇਤਾ ਕੋਣ ਹੈ, ਉਸਦਾ ਪਤਾ, ਫ਼ੋਨ ਨੰਬਰ ਆਦਿ।

 

ਜੇਕਰ ਕੋਈ ਸਾਮਾਨ ਨਕਲੀ ਜਾਂ ਘਟੀਆ ਨਿਕਲਦਾ ਹੈ ਤਾਂ ਵੈਬਸਾਈਟ ਅਤੇ ਦੁਕਾਨਦਾਰ ਦੋਨਾਂ ਦੀ ਹੀ ਜਿ਼ੰਮੇਵਾਰੀ ਹੋਵੇਗੀ। ਹਾਲੇ ਤੱਕ ਕੰਪਨੀਆਂ ਇਹ ਕਹਿ ਕੇ ਪੱਲਾ ਛਾੜ ਲੈਂਦੀਆਂ ਹਨ ਕਿ ਉਹ ਸਿਰਫ ਪਲੇਟਫਾਰਮ ਮੁਹੱਈਆ ਕਰਵਾਉਂਦੀ ਹਨ ਤੇ ਸਾਮਾਨ ਦੀ ਗੁਣਵੱਤਾ ਸਬੰਧੀ ਉਨ੍ਹਾਂ ਦੀ ਕੋਈ ਜਿ਼ੰਮੇਵਾਰੀ ਨਹੀਂ ਹੈ। ਨਵੇਂ ਕਾਨੂੰਨ ਤਹਿਤ ਈ ਕਾਮਰਸ ਵੈਬਸਾਈਟਾਂ ਨੂੰ ਉਪਭੋਗਤਾ ਨਾਲ ਜੁੜੀਆਂ ਜਾਣਕਾਰੀਆਂ ਵੀ ਗੁਪਤ ਰੱਖਣੀਆਂ ਜ਼ਰੂਰੀ ਹੋਣਗੀਆਂ।


 
ਨਵੇਂ ਕਾਨੂੰਨ ਮੁਤਾਬਕ ਜੇਕਰ ਸਾਮਾਨ ਬਾਰੇ ਵਧਾ ਚੜਾ ਕੇ ਗੱਲਾਂ ਮਾਰਨੀਆਂ ਜਾਂ ਝੂੱਠੇ ਗਾਹਕਾਂ ਦੁਆਰਾ ਵਿਚਾਰ ਲਿਖਣੇ ਕਾਨੂੰਨੀ ਤੌਰ ਤੇ ਗੈਰਕਾਨੂੰਨੀ ਢੰਗ ਨਾਲ ਵਪਾਰ ਕਰਨ ਦੇ ਦਾਇਰੇ ਚ ਆਵੇਗਾ। ਮੁਕਾਬਲੇਬਾਜ਼ ਲਈ ਸਾਮਾਨ ਨੂੰ ਨਵੇਂ ਜਾਂ ਗਲਤ ਨਾਂ ਤੋਂ ਵੇਚਣਾ ਵੀ ਕਾਨੂੰਨੀ ਤੌਰ ਤੇ ਅਪਰਾਧ ਦੇ ਦਾਇਰੇ ਚ ਆ ਜਾਵੇਗਾ। 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In cheating in online shopping they will get money back in 14 days