ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਵੇਗੀ ਮਹਿੰਗਾਈ ਦੀ ਮਾਰ, ਮਹਿੰਗੇ ਹੋਣਗੇ ਦੋ ਪਹੀਆ ਵਾਹਨ

ਪਵੇਗੀ ਮਹਿੰਗਾਈ ਦੀ ਮਾਰ, ਮਹਿੰਗੇ ਹੋਣਗੇ ਦੋ ਪਹੀਆ ਵਾਹਨ

ਤਿਉਹਾਰਾਂ ਦੇ ਮੌਸਮ `ਚ ਤੇਲ `ਚ ਵਾਧੇ ਦੇ ਨਾਲ ਤੁਹਾਡੇ ਲਈ ਵਾਹਨ ਖਰੀਦਣਾ ਵੀ ਮਹਿੰਗਾ ਹੋਵੇਗਾ। ਵਾਹਨ ਨਿਰਮਾਤਾ ਕੰਪਨੀਆਂ ਨੇ ਇਸਦੇ ਸੰਕੇਤ ਵੀ ਦੇ ਦਿੱਤੇ ਹਨ। ਉਥੇ ਭਾਰੀ ਘਾਟੇ ਦਾ ਸਾਹਮਣਾ ਕਰ ਰਹੀਆਂ ਹਵਾਈ ਕੰਪਨੀਆਂ ਨੇ ਜੇਟ ਫਊਲ ਦੀਆਂ ਕੀਮਤਾਂ ਵੱਧਣ ਦੇ ਬਾਅਦ ਅਕਤੂਬਰ ਤੋਂ ਹਵਾਈ ਕਿਰਾਇਆ ਵਧਾਉਣ ਦਾ ਸੰਕੇਤ ਦਿੱਤਾ ਹੈ।


ਹੀਰੋ ਨੇ ਦੋ ਪਹੀਆ ਵਾਹਨਾਂ ਦੀਆਂ ਵਧਾਈਆਂ ਕੀਮਤਾਂ


ਆਵਾਜਾਈ ਉਤਪਾਦਾਂ `ਤੇ ਫੀਸ ਅਤੇ ਕੱਚੇ ਮਾਲ ਦੀ ਲਾਗਤ ਵੱਧਣ ਦੇ ਕਾਰਨ ਹੀਰੋ ਮੋਟਰਕਾਰਪ ਨੇ ਸਾਰੇ ਦੋ ਪਹੀਆ ਵਾਹਨਾਂ ਦੀਆਂ ਕੀਮਤਾਂ `ਚ 900 ਰੁਪਏ ਤੱਕ ਦਾ ਵਾਧਾ ਕੀਤਾ ਹੈ। ਹੋਂਡਾ, ਬਜਾਜ ਅਤੇ ਹੋਰ ਕੰਪਨੀਆਂ ਵੀ ਛੇਤੀ ਹੀ ਅਜਿਹਾ ਕਦਮ ਚੁੱਕ ਸਕਦੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨਾਂ ਲਈ ਪੰਜ ਸਾਲ ਦਾ ਥਰਡ ਪਾਰਟ ਬੀਮਾ ਜ਼ਰੂਰੀ ਕਰਨ ਨਾਲ ਤਿਉਹਾਰਾਂ `ਚ ਵਿਕਰੀ `ਤੇ ਵੀ ਅਸਰ ਪਵੇਗਾ।


ਇਸ ਫੈਸਲੇ ਨਾਲ ਵਾਹਨ ਖਰੀਦਦਾਰਾਂ `ਤੇ ਇਕਮੁਸ਼ਤ 2500 ਤੋਂ 4500 ਰੁਪਏ ਤੱਕ ਦਾ ਵਾਧੂ ਭਾਰ ਪਵੇਗਾ। ਕੰਪਨੀਆਂ ਮੁਤਾਬਕ, ਐਂਟੀ ਲਾਕ ਬ੍ਰੇਕਿੰਗ ਸਿਸਟਮ ਦੀ ਅਨਿਵਾਰਤਾ, ਉਤਸਰਜਨ ਮਾਨਕਾਂ ਨੂੰ ਅਪਣਾਉਣ ਨਾਲ ਵੀ ਲਾਗਤ ਵਧ ਰਹੀ ਹੈ, ਜਿਸ ਨੂੰ ਸਹਿਣਾ ਮੁਸ਼ਕਲ ਹੈ। ਇਸ ਨਾਲ ਅਗਲੇ ਸਾਲ ਤੱਕ ਵਾਹਨਾਂ ਦੀਆਂ ਕੀਮਤਾਂ ਪੰਜ ਤੋਂ ਦਸ ਹਜ਼ਾਰ ਰੁਪਏ ਵਧੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In coming days many things including air fare vehicles price will increase know here where your pocket is going to loose