ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਦੀ ਟੱਕਰ 'ਚ Airtel ਨੇ ਉਤਾਰਿਆ 3999 ਦਾ ਪਲਾਨ, ਇਹ ਹੋਵੇਗਾ ਖ਼ਾਸ

ਦੂਰਸੰਚਾਰ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਕੰਪਨੀ ਭਾਰਤੀ ਏਅਰਟੈਲ ਨੇ ਬੁੱਧਵਾਰ ਨੂੰ ਬ੍ਰਾਡਬੈਂਡ ਸੇਵਾ ‘ਏਅਰਟੈੱਲ ਐਕਸਟ੍ਰੀਮ ਫਾਈਬਰ’ ਦੀ ਪੇਸ਼ਕਸ਼ ਕੀਤੀ। ਇਸ ਤਹਿਤ 3,999 ਰੁਪਏ ਦੀ ਮਾਸਿਕ ਦਰ ਉੱਤੇ ਇੱਕ ਇਕ ਗੀਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਦੇਣ ਦਾ ਵਾਅਦਾ ਕੀਤਾ ਗਿਆ ਹੈ।

 

ਏਅਰਟੈਲ ਨੇ ਇਹ ਪੇਸ਼ਕਸ਼ ਅਜਿਹੇ ਸਮੇਂ ਕੀਤੀ ਜਦੋਂ ਵਿਰੋਧੀ ਕੰਪਨੀ ਰਿਲਾਇੰਸ ਜਿਓ ਨੇ ਹਾਲ ਹੀ ਵਿੱਚ ਜਿਓ ਫਾਈਬਰ ਸੇਵਾ ਦੀ ਸ਼ੁਰੂਆਤ ਕੀਤੀ ਸੀ। ਏਅਰਟੈੱਲ ਦੀ ਇਸ ਪੇਸ਼ਕਸ਼ ਨੇ ਬ੍ਰਾਡਬੈਂਡ ਬਾਜ਼ਾਰ ਵਿੱਚ ਮੁਕਾਬਲਾ ਵਧਾ ਦਿੱਤਾ ਹੈ।

 

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਕਸਟ੍ਰੀਮ ਫਾਈਬਰ ਸੇਵਾਵਾਂ ਦਿੱਲੀ, ਗੁੜਗਾਓਂ, ਫ਼ਰੀਦਾਬਾਦ, ਨੋਇਡਾ, ਗਾਜ਼ੀਆਬਾਦ, ਮੁੰਬਈ, ਪੁਣੇ, ਬੰਗਲੁਰੂ, ਹੈਦਰਾਬਾਦ, ਚੇਨਈ, ਚੰਡੀਗੜ੍ਹ, ਕੋਲਕਾਤਾ, ਇੰਦੌਰ, ਜੈਪੁਰ ਅਤੇ ਅਹਿਮਦਾਬਾਦ ਵਿੱਚ ਅੱਜ (ਬੁੱਧਵਾਰ) ਨੂੰ ਘਰਾਂ, ਸੋਹੋ (ਸਮਾਲ ਆਫਿਸ ਹੋਮ ਆਫਿਸ) ਅਤੇ ਛੋਟੇ ਕਾਰੋਬਾਰੀ ਅਦਾਰਿਆਂ ਲਈ ਉਪਲੱਬਧ ਹੋਣਗੇ।

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੇਵਾ ਆਉਣ ਵਾਲੇ ਸਮੇਂ ਵਿੱਚ ਹੋਰ ਬਾਜ਼ਾਰਾਂ ਵਿੱਚ ਵੀ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸੇ ਵੀ ਨੈੱਟਵਰਕ ਉੱਤੇ ਅਸੀਮਤ ਲੈਂਡਲਾਈਨ ਕਾਲਾਂ, ਨੈਟਫਲਿਕਸ ਦੀ ਤਿੰਨ ਮਹੀਨਿਆਂ ਦੀ ਸਬਸਕ੍ਰਿਪਸ਼ਨ, ਅਮੇਜ਼ਨ ਪ੍ਰਾਈਮ ਦੀ ਇੱਕ ਸਾਲ ਦੀ ਮੈਂਬਰਸ਼ਿਪ ਅਤੇ ਜੀ5 ਅਤੇ ਏਅਰਟੈਲ ਐਕਸਟ੍ਰੀਮ ਐਪ ਤੋਂ ਪ੍ਰੀਮੀਅਮ ਸਮੱਗਰੀਆਂ ਵੀ ਮਿਲਣਗੀਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In jio competition Airtel launched Rs 3999 broadband plan