ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਾਰਲੇ–ਜੀ’ ਦੀ ਆਮਦਨ 55 ਕਰੋੜ ਰੁਪਏ ਵਧੀ, ਦਿੱਤੇ ਸਨ 10,000 ਮੁਲਾਜ਼ਮਾਂ ਦੀ ਛਾਂਟੀ ਦੇ ਸੰਕੇਤ

‘ਪਾਰਲੇ–ਜੀ’ ਦੀ ਆਮਦਨ 55 ਕਰੋੜ ਰੁਪਏ ਵਧੀ, ਦਿੱਤੇ ਸਨ 10,000 ਮੁਲਾਜ਼ਮਾਂ ਦੀ ਛਾਂਟੀ ਦੇ ਸੰਕੇਤ

ਬੀਤੇ ਅਗਸਤ ਮਹੀਨੇ ਖ਼ਬਰ ਆਈ ਸੀ ਕਿ ਬਿਸਕੁਟ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ‘ਪਾਰਲੇ’ (PARLE) ਪ੍ਰੋਡਕਟਸ 10 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲੀ ਹੈ। ਇਸ ਦੇ ਠੀਕ ਦੋ ਮਹੀਨਿਆਂ ਬਾਅਦ ਹੁਣ PARLE ਨੂੰ ਮੁਨਾਫ਼ਾ ਹੋਣ ਦੀ ਖ਼ਬਰ ਹੈ। ‘ਪਾਰਲੇ’ ਗਰੁੱਪ ਨੂੰ ਬੀਤੇ ਵਿੱਤੀ ਵਰ੍ਹੇ ਦੌਰਾਨ 15.2 ਫ਼ੀ ਸਦੀ ਦਾ ਮੁਨਾਫ਼ਾ ਹੋਇਆ ਹੈ। ਇਸ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।

 

 

‘ਪਾਰਲੇ’ ਨੂੰ ਵਿੱਤੀ ਵਰ੍ਹੇ 2019 ਦੌਰਾਨ 410 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਹੈ, ਜੋ ਪਿਛਲੇ ਸਾਲ 355 ਕਰੋੜ ਰੁਪਏ ਸੀ। ਇਸ ਦਾ ਮਤਲਬ ਇਹ ਹੋਇਆ ਕਿ ਕੰਪਨੀ ਨੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ 55 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਇਸ ਤੋਂ ਇਲਾਵਾ ਕੰਪਨੀ ਦੀ ਕੁੱਲ ਆਮਦਨ ਵਿੱਚ 6.4 ਫ਼ੀ ਸਦੀ ਵਾਧਾ ਹੋਇਆ ਹੈ।

 

 

ਹੁਣ ਪਾਰਲੇ ਦੀ ਆਮਦਨ 9,030 ਕਰੋੜ ਰੁਪਏ ਹੋ ਗਈ ਹੈ, ਜੋ ਉਸ ਤੋਂ ਪਿਛਲੇ ਵਰ੍ਹੇ 8,780 ਕਰੋੜ ਰੁਪਏ ਸੀ। ਇਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵਿਅੰਗ ਕਰਦਿਆਂ ਆਖਿਆ ਹੈ ਕਿ ‘ਹਾਲੇ ਕੁਝ ਦਿਨ ਪਹਿਲਾਂ ਕੁਝ ਵਧੇਰੇ ਜਾਗਰੂਕ ਕਿਸਮ ਦੇ ਅਰਥ–ਸ਼ਾਸਤਰੀ ਸਾਨੂੰ ਦੱਸ ਰਹੇ ਸਨ ਕਿ ਲੋਕ 5 ਰੁਪਏ ਦਾ ਪਾਰਲੇ–ਜੀ ਬਿਸਕੁਟ ਖ਼ਰੀਦ ਨਹੀਂ ਸਕ ਰਹੇ ਹਨ। ਪਰ ਕੰਪਨੀ ਦਾ ਮੁਨਾਫ਼ਾ 15.2 ਫ਼ੀ ਸਦੀ ਵਧ ਗਿਆ ਹੈ ਤੇ ਆਮਦਨ ਵੀ 6.4 ਫ਼ੀ ਸਦੀ ਵਧ ਕੇ 9,030 ਕਰੋੜ ਰੁਪਏ ਹੋ ਗਈ ਹੈ।’

 

 

ਬੀਤੇ ਅਗਸਤ ਮਹੀਨੇ ਪਾਰਲੇ ਪ੍ਰੋਡਕਟਸ ਦੇ ਕੈਟੇਗਰੀ ਹੈੱਡ ਮਯੰਕ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ ਕਿ ਪਾਰਲੇ ਦੀ ਵਿਕਰੀ ਤੇ ਉਤਪਾਦਨ ਵਿੱਚ ਗਿਰਾਵਟ ਆ ਰਹੀ ਹੈ। ਇਸ ਕਾਰਨ ਕੰਪਨੀ ਨੂੰ ਆਉਣ ਵਾਲੇ ਦਿਨਾਂ ਵਿੱਚ 10,000 ਮੁਲਾਜ਼ਮਾਂ ਦੀ ਛਾਂਟੀ ਕਰਨੀ ਪੈ ਸਕਦੀ ਹੈ।

 

 

ਸ੍ਰੀ ਮਯੰਕ ਸ਼ਾਹ ਨੇ ਇਸ ਹਾਲਾਤ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਆਖਿਆ ਸੀ ਕਿ – ‘ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਕੀਮਤ ਵਾਲੇ ਬਿਸਕੁਟ ਉੱਤੇ 12 ਫ਼ੀ ਸਦੀ ਟੈਕਸ ਲਾਇਆ ਜਾਂਦਾ ਸੀ ਪਰ GST ਲਾਗੂ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਤੇ ਸਾਰੇ ਬਿਸਕੁਟਾਂ ਨੂੰ 18 ਫ਼ੀ ਸਦੀ ਸਲੈਬ ਵਿੱਚ ਪਾ ਦਿੱਤਾ ਸੀ। ਇਹ ਠੀਕ ਨਹੀਂ ਸੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income of Parle-G increases by Rs 55 Crore had hinted retrenchment of 10000 employees