ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITR: ਇਨਕਮ ਟੈਕਸ ਨੇ E- Verification ਨੂੰ ਕੀਤਾ ਆਸਾਨ, ਲਾਂਚ ਕੀਤੀ ਨਵੀਂ ਸਹੂਲਤ

 

 

ਇਨਕਮ ਟੈਕਸ ਰਿਟਰਨ (ITR) ਫਾਇਲ ਕਰਦੇ ਸਮੇਂ  E- Verification ਨੂੰ ਸੌਖਾ ਬਣਾਉਣ ਲਈ ਇਕ ਨਵੀਂ ਸੇਵਾ ਲਾਂਚ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਈ-ਫਾਈਲਿੰਗ ਪੋਰਟਲ 'ਤੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਟੈਕਸਦਾਤਾ ਵੈੱਬਸਾਈਟ ਉੱਤੇ ਬਿਨਾਂ ਲਾਗਇਨ ਕੀਤੇ ਆਈਟੀਆਰ ਨੂੰ ਈ-ਵੈਰੀਫਾਈ ਕਰ ਸਕਦੇ ਹਨ।

 

ਇਨਕਮ ਟੈਕਟ ਈ-ਫਾਇਲਿੰਗ ਵੈੱਬਸਾਇਟ ਦੇ ਹੋਮਪੇਜ ਉੱਤੇ ਇੱਕ ਨਵਾਂ ਆਪਸ਼ਨ ਈ ਵੈਰੀਫਾਈ ਰਿਟਰਨ ਮਿਲੇਗਾ। ਇਸ ਉੱਤੇ ਕਲਿਕ ਕਰਨ ਨਾਲ ਈ ਵੈਰੀਫੀਕੇਸ਼ਨ ਪੇਜ ਉੱਤੇ ਪੈਨ ਕਾਰਡ ਨਾਲ ਹੀ ਈ-ਵੈਰੀਫਾਈ ਕਰ ਸਕਦੇ ਹੋ। ਇਸ ਵਿੱਚ ਤੁਸੀਂ ਅਸੇਸਮੈਂਟ ਈਅਰ (Assessment Year) ਅਤੇ acknowledgement number ਪਾਵੇਗੇ ਜੋ ਆਈਟੀਆਰ--v ਫਾਰਮ ਵਿੱਚ ਦਿੱਤਾ ਹੋਵੇਗਾ।

 

ITR ਫਾਇਲ ਕਰਨ ਦੇ 120 ਦਿਨਾਂ ਦੇ ਅੰਦਰ ਅੰਦਰ ਇਸ ਨੂੰ ਵੈਰੀਫਾਈ ਕਰਨਾ ਜ਼ਰੂਰੀ ਹੈ। ਇਹ ਵੈਰੀਫਿਕੇਸ਼ਨ 31 ਅਗਸਤ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਈ-ਵੈਰੀਫਾਈ ਕਰਨਾ ਕਰਨਾ ਭੁੱਲ ਜਾਂਦੇ ਹੋ ਤਾਂ ਤੁਹਾਡੀ ਆਈਟੀਆਰ 'ਤੇ Process ਨਹੀਂ ਹੋਵੇਗਾ। ਤੁਹਾਡੇ ਉੱਤੇ ਆਈਟੀਆਰ ਫਾਇਲ ਨਾ ਕਰਨ ਲਈ ਜੁਰਮਾਨਾ ਲਗਾਇਆ ਜਾਵੇਗਾ।

 

ਆਈਟੀਆਰ-V ਫਾਰਮ ਈ-ਫਾਈਲਿੰਗ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਆਈਟੀਆਰ ਜਮ੍ਹਾਂ ਕਰਨ ਤੋਂ ਬਾਅਦ ਮਿਲਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income tax department launch easy e verification service