ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ (ਭਾਰਤੀ ਸਟੇਸ ਬੈਂਕ) ਨੇ ਅੱਜ ਤੋਂ FD ’ਤੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਵਿਆਜ ਦਰਾਂ ’ਚ ਵਾਧੇ ਦਾ ਲਾਭ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ 2 ਸਾਲ ਤੋਂ 10 ਸਾਲ ਦੀ ਸਮਾਂ ਸੀਮਾ ਲਈ FD ਕਰਵਾਈ ਹੋਈ ਹੈ। ਨਵੀਂਆਂ ਦਰਾਂ ਅੱਜ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ।
ਜੇਕਰ ਤੁਸੀਂ 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਸਮੇਂ ਲਈ FD ਕਰਵਾ ਰਹੇ ਹੋ ਤਾਂ ਪਹਿਲਾਂ ਜਿੱਥੇ ਤੁਹਾਨੂੰ 6.65 ਫੀਸਦ ਵਿਆਜ ਮਿਲਦਾ ਸੀ, ਉੱਥੇ ਅੱਜ ਤੋਂ 6.7 ਫੀਸਦ ਵਿਆਜ ਮਿਲੇਗਾ।
ਜੇਕਰ ਤੁਸੀਂ 2 ਸਾਲ ਜਾਂ ਉਸ ਤੋਂ ਵੱਧ ਪਰ 3 ਸਾਲ ਤੋਂ ਘੱਟ ਸਮੇਂ ਲਈ ਪੈਸੇ ਜਮ੍ਹਾਂ ਕਰਵਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਜਿੱਥੇ 6.65 ਫੀਸਦ ਵਿਆਜ ਮਿਲਦਾ ਸੀ, ਹੁਣ ਤੁਹਾਨੂੰ ਅੱਜ ਤੋਂ 6.75 ਫੀਸਦ ਵਿਆਜ ਮਿਲੇਗਾ।
1 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਮਿਲਣ ਵਾਲੇ ਵਿਆਜ ਦਰਾਂ 'ਚ 5 ਬੇਸਿਸ ਪੁਆਇੰਟ ਤੋਂ ਲੈ ਕੇ 10 ਬੇਸਿਸ ਪੁਆਇੰਟ ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਸਾਲ ਤੋਂ 10 ਸਾਲ ਤੱਕ ਦੀ FD ਦੇ ਮਾਮਲੇ 'ਚ ਕੀਤੀ ਗਈ ਹੈ।
ਦੱਸ ਦੇਈਏ ਕਿ ਇੱਕ ਬੇਸਿਸ ਪੁਆਇੰਟ 0.01 ਫੀਸਦ ਦੇ ਬਰਾਬਰ ਹੁੰਦਾ ਹੈ।