ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਦੇ ਗਾਹਕਾਂ ਲਈ ਖ਼ੁਸ਼ਖਬਰੀ, FD ਦੀਆਂ ਵਿਆਜ ਦਰਾਂ ’ਚ ਹੋਇਆ ਵਾਧਾ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ (ਸਟੇਟ ਬੈਂਕ ਆਫ਼ ਇੰਡੀਆ) ਨੇ ਐਫਡੀ (ਫਿੱਕਸ ਡਿਪਾਜ਼ੀਟ) ਤੇ ਮਿਲਣ ਵਾਲੀਆਂ ਵਿਆਜ ਦਰਾਂ ਚ ਵਾਧਾ ਕਰ ਦਿੱਤਾ ਹੈ। ਐਸਬੀਆਈ ਬੈਂਕ ਦੀ ਐਫ਼ਡੀ ਤੇ ਵਧਾਈ ਗਈ ਨਵੀਂ ਵਿਆਜ ਦਰ ਤਤਕਾਲ ਪ੍ਰਭਾਵ ਤੋਂ ਲਾਗੂ ਹੋ ਗਈ ਹੈ। ਵਿਆਜ ਦਰਾਂ ਚ ਵਾਧੇ ਦੀ ਦਰ 0.05-0.10 ਫੀਸਦ ਜਾਂ 5-10 ਆਧਾਰ ਅੰਕਾਂ ਦੇ ਵਿਚਕਾਰ ਹੈ।

 

ਇੱਕ ਆਧਾਰ ਬਿੰਦੂ 0.01 ਫੀਸਦ ਦੇ ਬਰਾਬਰ ਹੈ। ਐਸਬੀਆਈ ਨੇ ਇਹ ਫੈਸਲਾ ਆਈਸੀਆਈਸੀਆਈ ਅਤੇ ਐਚਡੀਐਫ਼ਸੀ ਬੈਂਕਾਂ ਦੁਆਰਾ ਐਫ਼ਡੀ ਤੇ ਵਿਆਜ ਦਰ ਵਧਾਏ ਜਾਣ ਮਗਰੋਂ ਲਿਆ ਹੈ।

 

ਨਵੀਂ ਐਫ਼ਡੀ ਦਰਾਂ ਮੁਤਾਬਕ ਹੁਣ ਐਸਬੀਆਈ ਇੱਕ ਜਾਂ ਦੋ ਸਾਲ ਦੀ ਸਮਾਂ ਮਿਆਦ ਲਈ 6.8 ਫੀਸਦ ਦੀ ਦਰ ਨਾਲ ਵਿਆਜ ਦੇ ਰਿਹਾ ਹੈ ਜਦਕਿ ਇਹ ਦਰ ਪਹਿਲਾਂ 6.7 ਫੀਸਦ ਸੀ।

 

ਸੀਨੀਅਰ ਸਿਟੀਜ਼ਨਾਂ ਲਈ ਇੱਕ ਜਾਂ ਦੋ ਸਾਲ ਦੀ ਸਮਾਂ ਮਿਆਦ ਲਈ ਐਫ਼ਡੀ ਤੇ 7.30 ਫੀਸਦ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ ਜੋ ਕਿ ਪਹਿਲਾਂ 7.2 ਫੀਸਦ ਸੀ।

 

SBI ਦੇ ਗਾਹਕਾਂ ਲਈ ਖ਼ੁਸ਼ਖਬਰੀ, FD ’ਤੇ ਵਿਆਜ ਦਰਾਂ ’ਚ ਹੋਇਆ ਵਾਧਾ
 
 
ਇਸ ਤਰ੍ਹਾਂ ਐਸਬੀਆਈ ਨੇ 2 ਤੋਂ 3 ਸਾਲਾਂ ਦੀ ਸਮਾਂ ਮਿਆਦ ਤੇ ਵਿਆਜ ਦਰ 6.75 ਫੀਸਦ ਤੋਂ ਵਧਾ ਕੇ 6.80 ਫੀਸਦ ਕਰ ਦਿੱਤੀ ਹੈ। ਸੀਨੀਅਰ ਸਿਟੀਜ਼ਨਾਂ ਲਈ 2 ਤੋਂ 3 ਸਾਲਾਂ ਦੀ ਸਮਾਂ ਮਿਆਦ ਤੇ ਵਿਆਜ ਦਰ 7.25 ਫੀਸਦ ਤੋਂ ਵਧਾ ਕੇ 7.30 ਫੀਸਦ ਕਰ ਦਿੱਤੀ ਗਈ ਹੈ।
 
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Increase in interest rates on SBI FD