ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗੇ ਹੋ ਸਕਦੇ ਹਨ ਰਸੋਈ Gas, CNG ਤੇ ਯੂਰੀਆ

ਮਹਿੰਗਾਈ ਦੀ ਮਾਰ ਸਹਿਣ ਕਰ ਰਹੀ ਆਮ ਜਨਤਾ 'ਤੇ ਹੁਣ ਰਸੋਈ ਗੈਸ ਦਾ ਵੀ ਬੋਝ ਵਧ ਸਕਦਾ ਹੈ। ਉੱਥੇ ਹੀ ਸਰਕਾਰ ਵੱਲੋਂ ਕੁਦਰਤੀ ਗੈਸ ਦੀ ਕੀਮਤ 'ਚ ਵਾਧਾ ਕੀਤੇ ਜਾਣ ਨਾਲ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਦੇ ਰੇਟ ਵਧਣੇ ਲਗਭਗ ਤੈਅ ਹਨ। 

 

ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੀ ਮੌਜੂਦਾ ਕੀਮਤ 3.06 ਡਾਲਰ ਪ੍ਰਤੀ ਇਕਾਈ (ਐੱਮ. ਐੱਮ. ਬੀ. ਟੀ. ਯੂ.) ਤੋਂ ਵਧਾ ਕੇ 3.36 ਡਾਲਰ ਕਰ ਦਿੱਤੀ ਹੈ। ਇਸ ਕਦਮ ਨਾਲ 1 ਅਕਤੂਬਰ ਤੋਂ ਸੀ. ਐੱਨ. ਜੀ. ਮਹਿੰਗੀ ਹੋ ਸਕਦੀ ਹੈ। ਬਿਜਲੀ ਅਤੇ ਯੂਰੀਆ ਉਤਪਾਦਨ ਦੀ ਲਾਗਤ 'ਚ ਵੀ ਵਾਧਾ ਹੋਵੇਗਾ। ਅਜਿਹੇ 'ਚ ਯੂਰੀਆ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਕੁਦਰਤੀ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਹਰ 6 ਮਹੀਨਿਆਂ 'ਚ ਕੀਤੀ ਜਾਂਦੀ ਹੈ। ਇਹ ਕੀਮਤਾਂ ਗੈਸ ਸਰਪਲਸ ਅਮਰੀਕਾ, ਰੂਸ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਕੀਮਤਾਂ ਦੇ ਆਧਾਰ 'ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ।

 

ਕੌਮਾਂਤਰੀ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ 14 ਫੀਸਦੀ ਤਕ ਵਧ ਚੁੱਕੀਆਂ ਹਨ। ਕੁਦਰਤੀ ਗੈਸ ਮਹਿੰਗੀ ਹੋਣ ਨਾਲ ਵਾਹਨਾਂ 'ਚ ਇਸਤੇਮਾਲ ਹੋਣ ਵਾਲੀ ਸੀ. ਐੱਨ. ਜੀ. ਅਤੇ ਘਰਾਂ 'ਚ ਸਿੱਧੇ ਪਾਈਪ ਜ਼ਰੀਏ ਪਹੁੰਚਾਈ ਜਾਣ ਵਾਲੀ ਪੀ. ਐੱਨ. ਜੀ. ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਮਾਹਰਾਂ ਮੁਤਾਬਕ 1 ਅਕਤੂਬਰ ਤੋਂ ਸੀ. ਐੱਨ. ਜੀ. ਦੀ ਕੀਮਤ 'ਚ 2 ਤੋਂ 2.50 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਮੌਜੂਦਾ ਸਮੇਂ ਸੀ. ਐੱਨ. ਜੀ. ਦੀ ਕੀਮਤ 42.60 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

 

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਰੁਪਏ 'ਚ ਕਮਜ਼ੋਰੀ ਕਾਰਨ ਕੰਪਨੀਆਂ 'ਤੇ ਕੀਮਤਾਂ ਵਧਾਉਣ ਦਾ ਦਬਾਅ ਹੈ। ਰਸੋਈ ਗੈਸ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ, ਫਿਰ ਚਾਹੇ ਉਹ ਪੀ. ਐੱਨ. ਜੀ. ਹੋਵੇ ਜਾਂ ਫਿਰ ਐੱਲ. ਪੀ. ਜੀ.।

 

ਮਾਹਰਾਂ ਦਾ ਮੰਨਣਾ ਹੈ ਕਿ ਘਰੇਲੂ ਗੈਸ ਦੀ ਕੀਮਤ ਵਧਣ ਦੇ ਇਲਾਵਾ ਦਰਾਮਦ ਕੀਤੀ ਜਾਣ ਵਾਲੀ ਗੈਸ ਵੀ ਮਹਿੰਗੇ ਮੁੱਲ 'ਤੇ ਕੰਪਨੀਆਂ ਨੂੰ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ 'ਤੇ ਕੀਮਤਾਂ ਵਧਾਉਣ ਦਾ ਦਬਾਅ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਪਹਿਲੀ ਅਕਤੂਬਰ ਤੋਂ ਸਬਸਿਡੀ ਵਾਲੀ ਰਸੋਈ ਗੈਸ 10-15 ਰੁਪਏ ਮਹਿੰਗੀ ਹੋ ਸਕਦੀ ਹੈ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 80 ਰੁਪਏ ਤਕ ਵਧਾਈ ਜਾ ਸਕਦੀ ਹੈ।

 

ਸਤੰਬਰ 'ਚ ਵੀ ਕੌਮਾਂਤਰੀ ਬਾਜ਼ਾਰਾਂ 'ਚ ਵਧਦੀ ਕੀਮਤ ਦੇ ਮੱਦੇਨਜ਼ਰ ਰੇਟ ਵਧਾਏ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can be expensive Kitchen Gas, CNG and urea