ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਚੀਨ ਵਿਚਾਲੇ ਕੰਮਕਾਜ ਵਧਾਉਣ ਦੀ ਲੋੜ: ਚੀਨੀ ਰਾਜਦੂਤ

ਭਾਰਤ ਚ ਚੀਨ ਦੇ ਰਾਜਦੂਤ ਲੁਓ ਝਾਓਹੁਈ ਨੇ ਸੋਮਵਾਰ ਨੂੰ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਕੰਮਕਾਜ ਵਧਾਉਣ ਅਤੇ ਸਹਿਯੋਗ ਤੇਜ਼ ਕਰਨ ਦੀ ਵੱਧ ਗੁੰਜਾਇਸ਼ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰੀ ਸ਼ਾਂਤੀ ਅਤੇ ਤਰੱਕੀ ਨੂੰ ਤਾਕਤ ਮਿਲੇਗੀ।

 

ਵਾਪਸ ਬੀਜਿੰਗ ਪਰਤ ਰਹੇ ਲੁਓ ਦੇ ਵਿਦਾਈ ਸਮਾਗਮ ਦੌਰਾਨ ਵੱਡੀ ਗਿਣਤੀ ਚ ਸਫੀਰ, ਵਿਦੇਸ਼ ਨੀਤੀ ਦੇ ਮਾਹਰਾਂ ਨੇ ਹਿੱਸਾ ਲਿਆ। ਲੁਓ ਵਾਪਸ ਪਰਤ ਕੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਦੀ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ।

 

ਦੱਸਣਯੋਗ ਹੈ ਕਿ ਸਾਲ 2016 ਚ ਲੁਓ ਨੂੰ ਭਾਰਤ ਚ ਚੀਨ ਦਾ ਸਫੀਰ ਨਿਯਕੁਤ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2017 ਚ ਡੋਕਲਾਮ ਤੇ ਟਕਰਾਅ ਮਗਰੋਂ ਦੋਨਾਂ ਦੇਸ਼ਾਂ ਦੇ ਸਬੰਧਾਂ ਨੂੰ ਸਾਧਾਰਨ ਬਣਾਉਣ ਚ ਅਹਿਮ ਭੂਮਿਕਾ ਨਿਭਾਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India China copartnership increase in future