ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਅਰਥ ਵਿਵਸਥਾ ਦੀ ਰਫਤਾਰ `ਚ ਗਿਰਾਵਟ, ਦੂਜੀ ਤਿਮਾਹੀ `ਚ ਆਰਥਿਕ ਦਰ 7.1 ਫੀਸਦੀ

ਭਾਰਤੀ ਅਰਥ ਵਿਵਸਥਾ ਦੀ ਰਫਤਾਰ `ਚ ਗਿਰਾਵਟ, ਦੂਜੀ ਤਿਮਾਹੀ `ਚ ਆਰਥਿਕ ਦਰ 7.1 ਫੀਸਦੀ

ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਰ `ਚ ਜੁਲਾਈ-ਸਤੰਬਰ ਦੀ ਸਮਾਂ ਮਿਆਦ `ਚ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ 7.1 ਫੀਸਦੀ ਰਹੀ, ਜਦੋਂਕਿ ਇਸਦੀ ਪਿਛਲੀ ਤਿਮਾਹੀ `ਚ ਇਹ 8.2 ਫੀਸਦੀ `ਤੇ ਸੀ। ਇਸ ਗਿਰਾਵਟ ਦਾ ਮੁੱਖ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ `ਚ ਆਈ ਗਿਰਾਵਟ ਅਤੇ ਦਿਹਾਤੀ ਮੰਗ `ਚ ਕਮੀ ਆਉਣਾ ਹੈ। 


ਵਿੱਤੀ ਸਾਲ 2018-19 ਦੀ ਦੂਜੀ ਤਿਮਾਹੀ `ਚ ਹਲਕੀ ਗਿਰਾਵਟ ਦੇ ਬਾਵਜੂਦ ਜੀਡੀਪੀ ਦੀ ਵਾਧਾ ਦਰ ਪਿਛਲੇ ਵਿੱਤੀ ਸਾਲ ਦੇ ਬਰਾਬਰ ਤਿਮਾਹੀ ਦੀ ਤੁਲਨਾ `ਚ ਜਿ਼ਆਦਾ ਰਹੀ ਹੈ। ਵਿੱਤ ਸਾਲ 2017-18 ਦੀ ਦੂਜੀ ਤਿਮਾਹੀ `ਚ ਜੀਡੀਪੀ ਦੀ ਵਾਧਾ ਦਰ 6.3 ਫੀਸਦੀ ਰਹੀ ਸੀ।


ਕੇਂਦਰੀ ਅੰਕੜਾ ਦਫ਼ਤਰ(ਸੀਐਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੀਵੀਏ ਦਰ ਜੁਲਾਈ-ਸਤੰਬਰ ਤਿਮਾਹੀ `ਚ ਵਧਕੇ 6.9 ਫੀਸਦੀ ਰਹੀ ਹੈ, ਜੋ ਕਿ ਪਿਛਲੀ ਤਿਮਾਹੀ ਦੀ 8 ਫੀਸਦੀ ਦੇ ਮੁਕਾਬਲੇ ਘੱਟ ਹੈ। ਵਿੱਤੀ ਸਾਲ 2017-18 ਦੀ ਦੂਜੀ ਤਿਮਾਹੀ `ਚ ਜੀਵੀਏ ਦੀ ਦਰ 6.1 ਫੀਸਦੀ ਰਹੀ ਸੀ।


ਉਥੇ ਅੱਠ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਅਕਤੂਬਰ ਮਹੀਨੇ `ਚ ਘਟਕੇ 4.8 ਫੀਸਦੀ ਰਹਿ ਗਈ। ਪਿਛਲੇ ਸਾਲ ਇਸੇ ਸਮੇਂ `ਚ ਇਹ ਪੰਜ ਫੀਸਦੀ ਸੀ।

 

ਬੁਨਿਆਦੀ ਖੇਤਰ ਦੇ ਉਦਯੋਗਾਂ ਦੀ ਵਾਧਾ ਦਰ ਧੀਮੀ ਰਹੀ


ਕੱਚੇ ਤੇਲ, ਕੁਦਰਤੀ ਗੈਸ ਅਤੇ ਖਾਦ ਦੇ ਉਤਪਾਦਨ `ਚ ਕਮੀ ਤੋਂ ਅੱਠ ਬੁਨਿਆਦੀ ਖੇਤਰ ਦੇ ਉਦਯੋਗਾਂ ਦੀ ਵਾਧਾ ਦਰ ਅਕਤੂਬਰ `ਚ ਕੁਝ ਹੌਲੀ ਹੋ ਕੇ 4.8 ਫੀਸਦੀ ਰਹੀ। ਅੱਠ ਬੁਨਿਆਦੀ ਖੇਤਰਾਂ... ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਇਸਪਾਤ, ਸੀਮਿੰਟ ਅਤੇ ਬਿਜਲੀ ਖੇਤਰ ਦੀ ਵਾਧਾ ਦਰ ਇਕ ਸਾਲ ਪਹਿਲੇ ਅਕਤੂਬਰ `ਚ 5 ਫੀਸਦੀ ਰਹੀ ਸੀ।


ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ `ਚ ਖਾਦ ਉਤਪਾਦਨ `ਚ 11.5 ਫੀਸਦੀ, ਕੱਚੇ ਤੇਲ `ਚ ਫੀਸਦੀ ਅਤੇ ਕੁਦਰਤੀ ਗੈਸ ਦੇ ਉਤਪਾਦਨ `ਚ 0.9 ਫੀਸਦੀ ਕਮੀ ਆਈ। ਦੂਜੇ ਪਾਸੇ ਕੋਲਾ, ਸੀਮਿੰਟ ਅਤੇ ਬਿਜਲੀ ਉਤਪਾਦਨ `ਚ ਵਾਧਾ ਹੋਇਆ। ਚਾਲੂ ਵਿੱਤ ਸਾਲ `ਚ ਅਪ੍ਰੈਲ-ਅਕਤੂਬਰ ਦੌਰਾਨ ਅੱਠ ਬੁਨਿਆਦੀ ਉਦਯੋਗਾਂ ਦੀ ਔਸਤ ਵਾਧਾ ਦਰ 5.4 ਫੀਸਦੀ ਰਹੀ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 3.5 ਫੀਸਦੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Q2 GDP growth rate falls to 7 1 percentage still fastest in the world