ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MSME ਦੇ ਸਾਰੇ ਪੁਰਾਣੇ ਬਕਾਇਆ GST ਰਿਫੰਡ 30 ਦਿਨਾਂ ’ਚ ਦਿੱਤੇ ਜਾਣਗੇ: ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ( Nirmala Sitharaman ) ਨੇ ਕਿਹਾ ਕਿ ਵਿਸ਼ਵ ਪੱਧਰੀ ਮੰਗ ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਚ ਕੋਈ ਆਰਥਿਕ ਮੰਦੀ ਨਹੀਂ ਹੈ। ਚੀਨ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨਾਲੋਂ ਭਾਰਤ ਦੀ ਆਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਅੱਜ ਮੰਦੀ ਨੂੰ ਲੈ ਕੇ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਕੀਤੀ।

 

ਉਨ੍ਹਾਂ ਕਿਹਾ ਕਿ ਸਾਰੇ ਐਸਐਸਐਮਈ ਦੇ ਪੁਰਾਣੇ ਬਕਾਇਆ ਜੀਐਸਟੀ ਰਿਫੰਡ 30 ਦਿਨਾਂ ਚ ਦਿੱਤੇ ਜਾਣਗੇ। ਐਮਐਸਐਮਈ ਐਕਟ ਵਿੱਚ ਸੋਧ ਕਰਾਂਗੇ ਤੇ ਇਨ੍ਹਾਂ ਦੀ ਇਕ ਪਰਿਭਾਸ਼ਾ ਹੋਵੇਗੀ।

 

ਦੁਸਹਿਰਾ ਤੋਂ ਆਈਟੀਆਰ ਦੀ ਹੋਵੇਗੀ ਫੇਸਲੈਸ ਜਾਂਚ

 

ਦੁਸਹਿਰਾ ਦੇ ਦਿਨ ਤੋਂ ਇਨਕਮ ਟੈਕਸ ਰਿਟਰਨ ਦੀ ਜਾਂਚ ਫੇਸਲੈਸ ਹੋਵੇਗੀ ਯਾਨੀ ਕਿ ਦਿੱਲੀ ਦੇ ਵਿਅਕਤੀ ਦੀ ਆਈਟੀਆਰ ਦੀ ਜਾਂਚ ਕਿਸੇ ਹੋਰ ਸੂਬੇ ਵਿੱਚ ਕੀਤੀ ਜਾ ਸਕਦੀ ਹੈ।

 

ਨਿਰਮਲਾ ਸੀਤਾਰਮਨ ਨੇ ਕਹੀਆਂ ਇਹ ਮਹੱਤਵਪੂਰਨ ਗੱਲਾਂ

 

1. ਸਲਾਈਡਾਂ ਦੇ ਜ਼ਰੀਏ ਵਿਸ਼ਵਵਿਆਪੀ ਸਥਿਤੀ ਕਿਵੇਂ ਹੈ, ਭਾਰਤ ਕਿਥੇ ਖੜ੍ਹਿਆ ਹੈ ਇਹ ਦਸਿਆ

2. ਲਗਭਗ 10 ਵੱਡੀਆਂ ਆਰਵਿਵਸਥਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ

3. ਸਾਰੇ ਸੰਸਾਰ ਵਿਚ ਆਰਥਿਕ ਚੱਕਧੂਹ ਹੈ: ਨਿਰਮਲਾ ਸੀਤਾਰਮਨ

4. ਚੀਨ ਨਾਲੋਂ ਵਧੀਆ ਹਾਲਤ ਚ ਹੈ ਭਾਰਤ, ਦੁਨੀਆ ਦੇ ਮੁਕਾਬਲੇ ਵੀ ਚੰਗਾ

5. ਇਹ ਚੀਨ ਅਤੇ ਅਮਰੀਕਾ ਦੇ ਵਪਾਰ ਦਾ ਪ੍ਰਭਾਵ ਹੈ

6. ਭਾਰਤ ਦੀ ਆਰਥਿਕਤਾ ਚੰਗੀ ਸਥਿਤੀ ਵਿਚ ਹੈ

7. ਸਰਕਾਰ ਦੇ ਏਜੰਡੇ ਵਿਚ ਆਰਥਿਕ ਸੁਧਾਰ ਸਭ ਤੋਂ ਉੱਪਰ ਹੈ

8. 2014 ਤੋਂ ਹੀ ਸੁਧਾਰ ਕਰ ਰਹੇ ਹਾਂ ਤੇ ਇਹ ਜਾਰੀ ਰਹੇਗਾ

9. ਦੁਸਹਿਰੇ ਤੋਂ ਟੈਕਸ ਵਿਵਾਦ ਅਸਾਨੀ ਨਾਲ ਹੱਲ ਹੋ ਜਾਵੇਗਾ

10. ਜੀਐਸਟੀ ਰਿਫੰਡ ਲਈ ਵਿਧੀ ਨਿਰਵਿਘਨ ਹੋਣੀ ਚਾਹੀਦੀ ਹੈ, ਇਸ ਦੇ ਨਿਰਦੇਸ਼ ਦਿੱਤੇ ਗਏ ਹਨ

11. ਭਾਰਤ ਵਿਚ ਕਾਰੋਬਾਰ ਕਰਨਾ ਸੌਖਾ ਹੋਇਆ

12. ਬਿਨ੍ਹਾਂ ਆਹਮੋ-ਸਾਹਮਣੇ ਬੈਠੇ ਟੈਕਸ ਦਾ ਨਿਪਟਾਂਰਾ

13. ਅਸੀਂ ਜੀਐਸਟੀ ਨੂੰ ਹੋਰ ਅਸਾਨ ਬਣਾਵਾਂਗੇ

14. ਸਾਰੇ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ

15. ਟੈਕਸ ਅਤੇ ਲੇਬਰ ਕਾਨੂੰਨ ਵਿਚ ਲਗਾਤਾਰ ਸੁਧਾਰ ਕਰ ਰਹੇ ਹਾਂ

16. ਸੀਐਸਆਰ ਦੀ ਉਲੰਘਣਾ ਕੋਈ ਅਪਰਾਧਿਕ ਕਾਰਵਾਈ ਨਹੀਂ ਹੋਵੇਗੀ

17. ਵਧੇ ਹੋਏ ਪੂੰਜੀ ਲਾਭ 'ਤੇ ਸਰਚਾਰਜ ਵਾਪਸ ਲੈ ਲਿਆ ਗਿਆ ਹੈ

18 ਸਟਾਕ ਮਾਰਕੀਟ ਤੇ ਪ੍ਰਭਾਵਤ ਸੋਮਵਾਰ ਨੂੰ ਦੇਖਣ ਨੂੰ ਮਿਲੇਗਾ

19 ਬੈਂਕਾਂ ਨੂੰ ਕਰਜ਼ਾ ਵਾਪਸ ਕਰਨ ਦੇ 15 ਦਿਨਾਂ ਦੇ ਅੰਦਰ ਅੰਦਰ ਖਪਤਕਾਰਾਂ ਦੇ ਦਸਤਾਵੇਜ਼ ਵਾਪਸ ਕਰਨੇ ਪੈਣਗੇ

20 ਲੋਨ ਪ੍ਰਕਿਰਿਆ ਦੀ ਆਨਲਾਈਨ ਟ੍ਰੈਕਿੰਗ ਕਰ ਸਕਣਗੇ

21 ਵਨ ਟਾਈਮ ਲੋਨ ਸੈਟਲਮੈਂਟ ਲਈ ਚੈੱਕ ਬਾਕਸ ਪ੍ਰਣਾਲੀ

 

 

ਮਹੱਤਵਪੂਰਨ ਚੀਜ਼ਾਂ

 

- ਆਮਦਨੀ ਟੈਕਸ ਦੇ ਨੋਟਿਸ ਦਾ ਟੈਕਸਦਾਤਾਵਾਂ ਵਲੋਂ ਜਵਾਬ ਦੇਣ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ।

- ਸਾਰੇ ਪੁਰਾਣੇ ਆਈਟੀਆਰ ਨੋਟਿਸਾਂ ਦਾ ਨਿਪਟਾਰਾ 1 ਅਕਤੂਬਰ ਤੱਕ ਕਰ ਦਿੱਤਾ ਜਾਵੇਗਾ।

- ਗਲੋਬਲ ਜੀਡੀਪੀ ਦਾ ਅਨੁਮਾਨ ਲਗਭਗ 3.2 ਫੀਸਦ ਲਗਾਇਆ ਗਿਆ ਹੈ ਤੇ ਇਸ ਵਿੱਚ ਹੋਰ ਸੋਧ ਹੋ ਸਕਦੀ ਹੈ।

- ਭਾਰਤ ਹੋਰ ਅਰਥਚਾਰਿਆਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ।

- ਸਰਕਾਰ ਲਗਾਤਾਰ ਸੁਧਾਰ ਜਾਰੀ ਰੱਖੇਗੀ

- ਵਿਆਜ ਦਰਾਂ ਨੂੰ ਰੇਪੋ ਰੇਟ ਨਾਲ ਜੋੜਿਆ ਜਾਵੇਗਾ, ਘਰੇਲੂ ਕਾਰ ਦਾ ਕਰਜ਼ਾ ਸਸਤਾ ਹੋਵੇਗਾ

- ਕਰਜ਼ੇ ਦੇ ਨਿਪਟਾਰੇ ਦੀਆਂ ਸ਼ਰਤਾਂ ਅਸਾਨ ਹੋਈਆਂ

- ਹਾਊਸਿੰਗ ਵਿੱਤ ਕੰਪਨੀਆਂ ਲਈ 20000 ਕਰੋੜ ਰੁਪਏ

- ਐਨਬੀਐਫਸੀ ਕੇਵਾਈਸੀ ਲਈ ਆਧਾਰ ਦੀ ਵਰਤੋਂ ਕਰਨਗੇ

- 70 ਹਜ਼ਾਰ ਕਰੋੜ ਦੇਵੇਗੀ ਸਰਕਾਰ

- ਕਰਜ਼ਾ ਮੋੜਨ ਦੇ 15 ਦਿਨਾਂ ਚ ਮਿਲਣਗੇ ਕਾਗਜ਼ਾਤ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s GDP growth higher than global economies: Sitharaman