ਅਗਲੀ ਕਹਾਣੀ

ਭਾਰਤ-ਅਮਰੀਕਾ ਲਟਕੇ ਵਪਾਰ ਮੁੱਦਿਆਂ ’ਤੇ ਕਰਨਗੇ ਲਗਾਤਾਰ ਗੱਲਬਾਤ

ਭਾਰਤ ਅਤੇ ਅਮਰੀਕਾ ਲਟਕੇ ਵਪਾਰਕ ਮੁੱਦਿਆਂ ਦੇ ਹੱਲ ਲਈ ਕਈ ਪੱਧਰਾਂ ਤੇ ਲਗਾਤਾਰ ਗੱਲਬਾਤ ਕਰਨ ਲਈ ਸੋਮਵਾਰ ਨੂੰ ਰਾਜ਼ੀ ਹੋ ਗਏ ਹਨ। ਇਕ ਅਧਿਕਾਰਤ ਬਿਆਨ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਅਮਰੀਕਾ ਦੇ ਕੇਂਦਰੀ ਮੰਤਰੀ ਵਿਲਬਰ ਰਾਸ ਵਿਚਾਲੇ ਮੀਟਿੰਗ ਹੋਈ। ਰਾਸ ਹਾਲੇ 11ਵੇਂ ਟ੍ਰੇ ਵਿੰਡਰਸ ਬਿਜ਼ਨਸ ਫ਼ੋਰਮ ਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਹਨ।

 

ਦੱਸ ਦੇਈਏ ਕਿ ਦੋਨਾਂ ਦੇਸ਼ਾਂ ਵਿਚਾਲੇ ਵਰਤਮਾਨ ਚ ਟੈਕਸ ਮੁੱਦਿਆਂ ਨੂੰ ਲੈ ਕੇ ਵਿਵਾਦ ਉਭਰਿਆ ਹੈ।

 

ਅਮਰੀਕਾ ਨੇ ਭਾਰਤੀ ਬਰਾਮਦ ਨੂੰ ਤਰਜੀਹੀ ਵਪਾਰ ਵਿਵਸਥਾ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਜਦਕਿ ਭਾਰਤ ਨੇ ਵੀ ਇਸ ਦੇ ਜਵਾਬ ਚ ਕੁਝ ਅਮਰੀਕੀ ਸਾਮਾਨਾਂ ’ਤੇ ਟੈਕਸ ਲਗਾਉਣ ਦਾ ਪ੍ਰਸਤਾਵ ਕੀਤਾ ਹੈ।

 

ਬੈਠਕ ਮਗਰੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਦੋਨਾਂ ਪੱਖਾਂ ਨੇ ਸਾਲ 2018 ਦੌਰਾਨ ਹੋਈ ਤਰੱਕੀ ਤੇ ਸਬਰ ਪ੍ਰਗਟਾਇਆ। ਇਸ ਦੌਰਾਨ ਦੋਨਾਂ ਦੇਸ਼ਾ ਵਿਚਾਲੇ ਵਸਤੂਆਂ ਅਤੇ ਸੇਵਾਵਾਂ ਦੇ ਦੋਪੱਖੀ ਵਪਾਰ ਚ 12.6 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 142 ਅਰਬ ਡਾਲਰ ਤੇ ਪੁੱਜ ਗਿਆ। ਸਾਲ 2017 ਚ ਇਹ ਅੰਕੜਾ 126 ਅਰਬ ਡਾਲਰ ਰਿਹਾ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India US to engage regularly to resolve outstanding trade issues