ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਉਂਦੇ ਚਾਰ ਸਾਲਾਂ `ਚ ਭਾਰਤ ਕੁਦਰਤੀ ਗੈਸ ਦਾ ਉਤਪਾਦਨ ਕਰੇਗਾ ਦੁਗਣਾ

ਅਉਂਦੇ ਚਾਰ ਸਾਲਾਂ `ਚ ਭਾਰਤ ਕੁਦਰਤੀ ਗੈਸ ਦਾ ਉਤਪਾਦਨ ਕਰੇਗਾ ਦੁਗਣਾ

ਭਾਰਤ 2022 ਤੱਕ ਕੁਦਰਤੀ ਗੈਸ ਉਤਪਾਦਨ ਦੁਗਣਾ ਕਰੇਗਾ, ਤਾਂਕਿ ਆਯਾਤ `ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਹਾਈਡ੍ਰੋਕਾਰਬਨ ਖੇਤਰ `ਚ ਮਹਾਨਿਰਦੇਸ਼ਕ ਵੀਪੀ ਜੌਏ ਨੇ ਸ਼ੁੱਕਰਵਾਰ ਨੂੰ ਇਸ ਟੀਚੇ ਨੂੰ ਸਾਹਮਣੇ ਰੱਖਿਆ।


ਸਿੰਘਾਪੁਰ `ਚ ਨਿਵੇਸ਼ਕਾਂ ਨੂੰ ਸੱਦਾ ਦਿੰਦੇ ਹੋਏ ਜੌਏ ਨੇ ਕਿਹਾ ਕਿ ਤੇਲ ਅਤੇ ਗੈਸ ਦਾ ਭਾਰੀ ਮਾਤਰਾ `ਚ ਆਯਾਤ ਅਰਥਵਿਵਸਥਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਇਸ ਲਈ ਗੈਸ ਉਤਪਾਦਨ 22 ਬਿਲੀਅਨ ਕਿਊਬਿਕ ਮੀਟਰ ਤੋਂ 60 ਕਿਊਬਿਕ ਮੀਟਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਤਿੰਨ ਤੋਂ ਪੰਜ ਸਾਲ ਦੇ ਡੂੰਘੇ ਪਾਣੀ ਅਤੇ ਰਿਮੋਟ ਤੱਟ ਖੇਤਰ `ਚ ਗੈਸ ਉਤਪਾਦਨ ਵਧਾਉਣ ਲਈ ਦੋ ਅਰਬ ਡਾਲਰ ਖਰਚ ਕਰੇਗਾ।


ਅਧਿਕਾਰੀ ਨੇ ਕਿਹਾ ਕਿ ਭਾਰਤ `ਚ ਕੁਦਰਤੀ ਗੈਸ ਦੀ ਖਪਤ ਵੀ ਤੇਜੀ ਨਾਲ ਵਧ ਰਹੀ ਹੈ ਅਤੇ ਮੰਗ ਨੂੰ ਪੂਰਾ ਕਰਨ ਲਈ ਵੀ ਉਤਪਾਦਨ `ਚ ਵਾਧਾ ਜ਼ਰੂਰੀ ਹੈ। ਭਾਰਤ ਇਸ ਲਈ ਤੇਲ ਦੀ ਰਣਨੀਤਿਕ ਭੰਡਾਰ ਨੂੰ ਵਧਾਉਣ `ਚ ਲੱਗਿਆ ਹੈ। ਭਾਰਤ ਚੀਨ, ਅਮਰੀਕਾ ਅਤੇ ਰੂਸ ਦੇ ਬਾਅਦ ਦੁਨੀਆ `ਚ ਚੌਥਾ ਸਭ ਤੋਂ ਵੱਡਾ ਤੇਲ-ਗੈਸ ਦਾ ਖਪਤਕਾਰ ਹੈ। ਉਸਨੇ 2022 ਤੱਕ ਕੁਦਰਤੀ ਗੈਸ ਉਤਪਾਦਨ `ਚ 15 ਫੀਸਦੀ ਹਿੱਸੇਦਾਰੀ ਦਾ ਟੀਚਾ ਹੈ।


ਭਾਰਤ ਦਾ ਕੋਲ ਬੇਡ ਮੀਥੇਨ ਉਤਪਾਦਨ ਵੀ ਅਗਲੇ ਚਾਰ ਤੋਂ ਪੰਜ ਸਾਲ `ਚ ਅੱਜ ਦੇ 20 ਲੱਖ ਕਿਊਬਿਕ ਮੀਟਰ ਪ੍ਰਤੀ ਦਿਨ ਤੋਂ 50 ਲੱਖ ਕਿਊਬਿਕ ਮੀਟਰ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ। ਭਾਰਤ ਅਗਲੇ ਚਾਰ ਪੰਜ ਸਾਲ `ਚ ਖੁਦਾਈ ਦੇ 120 ਨਵੇਂ ਖੂਹਾਂ ਨਾਲ ਡਿਰਲ ਵੀ ਸ਼ੁਰੂ ਕਰਾਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will double the production of natural gas in the next four years