ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਹਨਾਂ ਦੀ ਵਿਕਰੀ 'ਚ ਮੰਦੀ ਬਰਕਰਾਰ, ਕਾਰਾਂ ਤੇ ਦੋਪਹੀਆ ਵਾਹਨ ਘੱਟ ਵਿਕੇ

ਦੇਸ਼ ਦੇ ਆਟੋ ਮੋਬਾਈਲ ਬਾਜਾਰ ਲਈ ਨਵੰਬਰ ਮਹੀਨਾ ਵੀ ਮੁਸ਼ਕਿਲਾਂ ਭਰਿਆ ਹੀ ਰਿਹਾ। ਨਵੰਬਰ ਮਹੀਨੇ 'ਚ ਘਰੇਲੂ ਯਾਤਰੀ ਵਾਹਨਾਂ ਦੀ ਵਿੱਕਰੀ 'ਚ 0.84% ਘੱਟ ਕੇ 2,63,773 ਇਕਾਈ ਰਹਿ ਗਈ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ 'ਚ 2,66,000 ਯੂਨਿਟ ਸੀ। ਹਾਲਾਂਕਿ ਇਹ ਅੰਕੜਾ ਚਾਰ ਪਹੀਆ ਅਤੇ ਦੋਪਹੀਆ ਦੋਵੇਂ ਤਰ੍ਹਾਂ ਦੇ ਵਾਹਨਾਂ ਦੀ ਵਿੱਕਰੀ ਨੂੰ ਮਿਲਾ ਕੇ ਵਿਖਾਇਆ ਗਿਆ ਹੈ।
 

ਸਾਬਕਾ PM ਮਨਮੋਹਨ ਸਿੰਘ ਨੇ ਆਰਥਿਕਤਾ 'ਤੇ ਪ੍ਰਗਟਾਈ ਚਿੰਤਾ

 

ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ (SIAM) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਵੰਬਰ 2019 'ਚ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿੱਕਰੀ 10.83% ਤੋਂ ਘੱਟ ਕੇ 1,60,306 ਇਕਾਈ ਰਹਿ ਗਈ, ਜੋ ਨਵੰਬਰ 2018 'ਚ 1,79,783 ਇਕਾਈ ਸੀ।
 

ਪਿਛਲੇ ਸਾਲ ਨਵੰਬਰ ਦੇ ਕੁੱਲ 2,038,007 ਵਾਹਨਾਂ ਦੀ ਤੁਲਨਾ 'ਚ ਨਵੰਬਰ 2019 ਵਿਚ ਵਾਹਨਾਂ ਦੀ ਵਿੱਕਰੀ 1,792,415 ਰਹੀ। ਕਮਰਸ਼ਿਅਲ ਸੈਕਟਰ ਵਿਚ ਵਿੱਕਰੀ 14.98% ਘਟੀ। ਘਰੇਲੂ ਬਜ਼ਾਰ ਵਿੱਚ ਇਹ ਅੰਕੜਾ ਨਵੰਬਰ 2019 ਵਿਚ 61,907 ਇਕਾਈ ਰਿਹਾ ਜਦੋਂਕਿ ਪਿਛਲੇ ਸਾਲ ਇਹ ਗਿਣਤੀ 72,812 ਸੀ।

 

ਟਾਟਾ ਮੋਟਰਜ਼ ਸਿਰ ਕਰਜ਼ਾ ਵਧ ਕੇ ਹੋਇਆ 1.17 ਲੱਖ ਕਰੋੜ ਰੁਪਏ

 

ਥ੍ਰੀ-ਵ੍ਹੀਲਰ ਦੀ ਵਿੱਕਰੀ 4.45% ਵੱਧ ਕੇ 53,401 ਤੋਂ 55,778 ਹੋ ਗਈ। ਨਵੰਬਰ 2019 'ਚ ਦੋਪਹੀਆ ਵਾਹਨਾਂ ਦੀ ਵਿੱਕਰੀ 1,410,939 ਇਕਾਈ ਰਹੀ, ਜੋ ਕਿ ਪਿਛਲੇ ਨਵੰਬਰ ਦੇ ਮੁਕਾਬਲੇ 14.27% ਘੱਟ ਸੀ। ਪਿਛਲੇ ਸਾਲ ਨਵੰਬਰ ਵਿਚ 1,645,783 ਦੋਪਹੀਆ ਵਾਹਨ ਵਿਕੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian automobile crisis Passenger Vehicle Sales fallls down