ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਅਨ ਓਵਰਸੀਜ਼ ਬੈਂਕ ਨੇ ਦਿਵਾਲੀ ਤੋਂ ਪਹਿਲਾਂ ਦਿੱਤਾ ਤੋਹਫ਼ਾ, ਹੁਣ ਰੇਪੋ ਦਰ ਆਧਾਰਤ ਹੋਵੇਗਾ ਕਰਜ਼ 

ਇੰਡੀਅਨ ਓਵਰਸੀਜ਼ ਬੈਂਕ (IOB) ਗਾਹਕਾਂ ਨੂੰ ਅਕਤੂਬਰ ਤੋਂ ਰਿਜ਼ਰਵ ਬੈਂਕ ਦੇ ਰੈਪੋ ਦਰ ਨਾਲ ਜੁੜੇ ਵਿਆਜ 'ਤੇ ਗਾਹਕਾਂ ਨੂੰ ਕਰਜ਼ੇ ਦੇਵੇਗਾ।


ਆਈਓਬੀ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬੈਂਕ ਇੱਕ ਅਕਤੂਬਰ ਤੋਂ ਰਿਟੇਲ ਕਰਜ਼ਿਆਂ ਤਹਿਤ ਰਿਹਾਇਸ਼ੀ, ਵਾਹਨ, ਸਿੱਖਿਆ ਲੋਨ ਰੈਪੋ ਲਿੰਕਡ ਵਿਆਜ ਦਰ (ਆਰਐਲਐਲਆਰ) ਉੱਤੇ ਦੇਵੇਗਾ। ਐਮਐਸਐਮਈ (ਸੂਖਮ, ਛੋਟੇ ਅਤੇ ਦਰਮਿਆਨੇ ਕਾਰੋਬਾਰ) ਨੂੰ ਦਿੱਤਾ ਜਾਣ ਵਾਲਾ ਕਰਜ਼ ਵੀ ਇਸੇ ਵਿਆਜ ਦਰ 'ਤੇ ਦਿੱਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਸਤੰਬਰ ਦੇ ਅਰੰਭ ਵਿੱਚ ਬੈਂਕਾਂ ਨੂੰ ਵਿਅਕਤੀਗਤ ਜਾਂ ਚੂਨ ਕਰਜ਼ਿਆਂ ਅਤੇ ਐੱਮ.ਐੱਸ.ਐੱਮ.ਈਜ਼ ਦੀ ਪਰਿਵਰਤਨਸ਼ੀਲ ਵਿਆਜ ਦਰਾਂ ਦੇ ਆਧਾਰਤ ਨਵੇਂ ਕਰਜ਼ ਨੂੰ ਬਾਹਰੀ ਮਾਪਦੰਡਾਂ ਨੂੰ ਜੋੜਨ ਦਾ ਸੁਝਾਅ ਦਿੱਤਾ ਸੀ।

 

ਇਹ ਬਾਹਰੀ ਸਟੈਂਡਰਡ ਰੈਪੋ ਦਰ, 3/6 ਮਹੀਨਿਆਂ ਦੇ ਖਜ਼ਾਨਾ ਬਿੱਲ ਉੱਤੇ ਮਿਲਣ ਵਾਲਾ ਵਿਆਜ ਅਤੇ ਤੀ ਬੈਂਚਮਾਰਕ ਪ੍ਰਾਈਵੇਟ ਲਿਮਟਿਡ 'ਤੇ ਵੱਲੋਂ ਪ੍ਰਕਾਸ਼ਤ ਮਾਣਕ ਹੋ ਸਕਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Overseas Bank interest rate now will be according to RBI repo rate