ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੁਪਿਆ ਲਗਭਗ 6 ਤੋਂ 7 ਫੀਸਦ ਡਿੱਗਿਆ - ਆਈਐਮਐਫ਼

ਅੰਤਰਰਾਜੀ ਮੁਦਰਾ ਫੰਡ (ਆਈਐਮਐਫ਼) ਨੇ ਆਯਾਤ ਵਸਤੂਆਂ ਵਰਗੀਆਂ ਤੇਲ ਅਤੇ ਪੈਟੋ੍ਰਲੀਅਮ ਪਦਾਰਥਾਂ ਦੇ ਮੁੱਲ ਵਧਣ ਅਤੇ ਇਨ੍ਹਾਂ ਦਾ ਅਸਰ ਮਹਿੰਗਾਈ ਤੇ ਹੋਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਦਸੰਬਰ 2017 ਦੇ ਮੁਕਾਬਲੇ ਇਸ ਸਾਲ ਰੁਪਿਆ ਲਗਭਗ 6 ਤੋਂ 7 ਫੀਸਦ ਡਿੱਗਿਆ ਹੈ।

 

ਆਈਐਮਐਫ਼ ਦੇ ਬੁਲਾਰੇ ਗੈਰਰੀ ਰਾਈਸ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਭਾਰਤੀ ਰੁਪਏ ਚ ਅਮਰੀਕੀ ਡਾਲਰ ਮੁਕਾਬਲੇ 11 ਫੀਸਦ ਆਪਣੇ ਸਾਧਾਰਨ ਮਿਆਦ ਚ ਆਪਣੇ ਮੁੱਲ ਨੂੰ ਖੋਹ ਚੁੱਕਿਆ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਦੇ ਹੋਰ ਵੀ ਕਈ ਵਪਾਰਕ ਭਾਈਵਾਲ ਦੇਸ਼, ਜਿਨ੍ਹਾਂ ਚ ਉਭਰਦੇ ਬਾਜ਼ਾਰ ਵਾਲੇ ਦੇਸ਼ ਵੀ ਸ਼ਮਾਲ ਹਨ, ਉਨ੍ਹਾਂ ਦੀ ਮੁਦਰਾ ਚ ਵੀ ਡਾਲਰ ਦੇ ਮੁਕਾਬਲੇ ਗਿਰਾਵਟ ਆਈ ਹੈ।

 

ਰਾਈਸ ਨੇ ਦੱਸਿਆ ਕਿ ਇਸਦਾ ਨਤੀਜਾ ਇਹ ਰਿਹਾ ਕਿ ਦਸੰਬਰ 2017 ਦੇ ਮੁਕਾਬਲੇ ਇਸ ਸਾਲ ਮੁਦਰਾ ਚ ਲਗਭਗ 6 ਤੋਂ 7 ਫੀਸਦ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਤੌਰ ਤੇ ਬੰਦ ਅਰਥਵਿਵਸਥਾ ਹੈ। ਉਮੀਦ ਮੁਤਾਬਕ ਅਪ੍ਰੈਲ ਤੋਂ ਜੂਨ ਕੁਆਟਰ ਵਿਚਕਾਰ ਕੁੱਲ ਨਿਰਯਾਤ ਮੁੜ ਤੋਂ ਉਮੀਦ ਤੋਂ ਚੰਗਾ ਰਿਹਾ ਅਤੇ ਰੁਪਏ ਚ ਗਿਰਾਵਟ ਇਸ ਮਾਹੌਲ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।

 

ਉਨ੍ਹਾਂ ਇਹ ਵੀ ਦੱਸਿਆ ਕਿ ਦੂਜੇ ਪਾਸੇ ਰੁਪਏ ਦੇ ਮੁੱਲ ਚ ਆਏ ਗਿਰਾਵਟ ਜਿ਼ਆਦਾਤਰ ਵਸਤੂਆਂ ਜਿਵੇਂ ਤੇਲ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵੱਧਣਗੀਆਂ ਅਤੇ ਇਸਦਾ ਸਿੱਧਾ ਅਸਰ ਮਹਿੰਗਾਈ ਤੇ ਪਵੇਗਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian rupee drops by almost 6 to 7 percent: IMF