ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੱਚੇ ਤੇਲ ਦੀ ਕੀਮਤ ਘਟਣ ਨਾਲ ਭਾਰਤੀ ਰੁਪਿਆ ਹੋਇਆ ਕੁਝ ਮਜ਼ਬੂਤ

ਕੱਚੇ ਤੇਲ ਦੀ ਕੀਮਤ ਘਟਣ ਨਾਲ ਭਾਰਤੀ ਰੁਪਿਆ ਹੋਇਆ ਕੁਝ ਮਜ਼ਬੂਤ

ਅੱਜ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਹਲਕੀ ਤੇਜ਼ੀ ਨਾਲ ਖੁੱਲ੍ਹਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸਿਆਂ ਦੀ ਮਜ਼ਬੂਤੀ ਨਾਲ 71.25 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਖੁੱਲ੍ਹਿਆ ਹੈ। ਕੱਲ੍ਹ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 71.33 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਬੰਦ ਹੋਇਆ ਸੀ।

 

 

ਵਿਸ਼ਵ ਪੱਧਰੀ ਵਿੱਤੀ ਬਾਜ਼ਾਰ ’ਚ ਹਿੱਲਜੁੱਲ ਕਾਰਨ ਰੁਪਏ ’ਚ ਹਲਕਾ ਉਤਾਰ–ਚੜ੍ਹਾਅ ਵੇਖਣ ਨੂੰ ਮਿਲਿਆ। ਡਾਲਰ ਇੰਡੈਕਸ ’ਚ ਮਜ਼ਬੂਤੀ ਕਾਰਨ ਸੋਮਵਾਰ ਨੂੰ ਰੁਪਏ ਦੀ ਕੀਮਤ ਹੇਠਾਂ ਚਲੀ ਗਈ ਸੀ; ਭਾਵੇਂ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਰੀਕਵਰੀ ਤੇ ਕੱਚੇ ਤੇਲ ਦੀ ਗਿਰਾਵਟ ਕਾਰਨ ਰੁਪਏ ’ਚ ਬਾਅਦ ਵਿੱਚ ਰੀਕਵਰੀ ਦਰਜ ਕੀਤੀ ਗਈ।

 

 

ਮਾਹਿਰਾਂ ਮੁਤਾਬਕ ਰੁਪਏ ’ਚ ਫ਼ਿਲਹਾਲ ਉਤਾਰ–ਚੜ੍ਹਾਅ ਬਣਿਆ ਰਹਿ ਸਕਦਾ ਹੈ ਤੇ 71.35 ਰੁਪਏ ਤੋਂ 71.70 ਰੁਪਏ ਦੇ ਘੇਰੇ ਵਿੱਚ ਕਾਰੋਬਾਰ ਹੋ ਸਕਦਾ ਹੈ। ਅੱਜ ਦੇ ਕਾਰੋਬਾਰ ਵਿੱਚ ਦੋਵੇਂ ਪਾਸਿਓਂ ਕਿਸੇ ਵੀ ਬ੍ਰੇਕ ਆਊਟ ਹੋਣ ’ਤੇ ਰੁਪਏ ਦੀ ਸਹੀ ਦਿਸ਼ਾ ਦੀ ਜਾਣਕਾਰੀ ਮਿਲ ਸਕੇਗੀ।

 

 

ਰੁਪਿਆ ਫ਼ਰਵਰੀ ਵਾਅਦਾ ’ਚ 71.40 ਰੁਪਏ ਦੇ ਟੀਚੇ ਲਈ 71.60 ਰੁਪਏ ਦੇ ਭਾਅ ਉੱਤੇ ਵਿਕਰੀ ਕੀਤੀ ਜਾ ਸਕਦੀ ਹੈ। ਇਸ ਕੰਟਰੈਕਟ ਲਈ 71.78 ਰੁਪਏ ਸਟਾੱਪ–ਲਾੱਸ ਲਾਇਆ ਜਾ ਸਕਦਾ ਹੈ।

 

 

ਉਂਝ ਰੁਪਏ ’ਚ ਕਮਜ਼ੋਰੀ ਦਾ ਖ਼ਦਸ਼ਾ ਹਾਲੇ ਬਣਿਆ ਹੋਇਆ ਹੈ। ਰੁਪਿਆ ਫ਼ਰਵਰੀ ਵਾਅਦਾ ’ਚ 72 ਦੇ ਟੀਚੇ ਲਈ 71.50 ਰੁਪਏ ਦੇ ਭਾਅ ਉੱਤੇ ਖ਼ਰੀਦੀ ਕੀਤੀ ਜਾ ਸਕਦੀ ਹੈ। ਇਸ ਸੌਦੇ ਲਈ 71.30 ਰੁਪਏ ਦੀ ਕੀਮਤ ਉੱਤੇ ਸਟਾੱਪ–ਲੈੱਸ ਲਾਇਆ ਜਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Rupee strengthened due to slashed prices of crude oil