ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਦੇ ਡੁੱਬੇ 5 ਲੱਖ ਕਰੋੜ ਰੁਪਏ

ਕੋਰੋਨਾ ਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਦੇ ਡੁੱਬੇ 5 ਲੱਖ ਕਰੋੜ ਰੁਪਏ

ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਵਾਲੀ ਹਾਲਤ ਬਣੀ ਹੋਈ ਹੈ। ਕੋਰੋਨਾ ਵਾਇਰਸ ਦੇ ਕਾਬੂ ’ਚ ਨਾ ਆਉਣ ਕਾਰਨ ਆਰਥਿਕ ਅਨਿਸ਼ਚਤਤਾ ਵਾਲਾ ਮਾਹੌਲ ਹੈ ਤੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਬਾਜ਼ਾਰ ’ਚ ਭਾਰੀ ਬਿਕਵਾਲੀ ਵੇਖਣ ਨੂੰ ਮਿਲ ਰਹੀ ਹੈ।

 

 

ਯੈੱਸ ਬੈਂਕ ਦੇ ਵਧਦੇ ਸੰਕਟ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਨੇ ਵੀ ਨਿਵੇਸ਼ਕਾਂ ਦਾ ਮਨੋਬਲ ਡੇਗਿਆ। ਦੁਪਹਿਰ ਡੇਢ ਵਜੇ ਬੌਂਬੇ ਸਟਾਕ ਐਕਸਚੇਂਜ ਭਾਵ BSE ਦਾ ਸੈਂਸੈਕਸ 2437 ਅੰਕ ਭਾਵ 6.52 ਫ਼ੀ ਸਦੀ ਡਿੱਗ ਕੇ 35,126 ’ਤੇ ਆ ਗਿਆ। ਨਿਫ਼ਟੀ ’ਚ ਵੀ 667 ਅੰਕਾਂ ਭਾਵ 6 ਫ਼ੀ ਸਦੀ ਦੀ ਗਿਰਾਵਟ ਹੋਈ ਤੇ ਇਹ 10,322 ਦੇ ਪੱਧਰ ’ਤੇ ਆ ਗਿਆ।

 

 

ਇੰਝ ਅੱਜ ਨਿਫ਼ਟੀ ਸਾਲ ਭਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਸ਼ੇਅਰ ਬਾਜ਼ਾਰ ’ਚ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਭਾਰੀ ਗਿਰਾਵਟ ਦੇ ਚੱਲਦਿਆਂ ਨਿਵੇਸ਼ਕਾਂ ਦੇ ਲਗਭਗ 5 ਲੱਖ ਕਰੋੜ ਰੁਪਏ ਡੁੱਬ ਗਏ ਹਨ। BSE ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅੰਤ ’ਚ 1,44,31,224.41 ਕਰੋੜ ਰੁਪਏ ਸੀ, ਜੋ ਡਿੱਗ ਕੇ 1,39,39,640.96 ਰੁਪਏ ਰਹਿ ਗਿਆ।

 

 

ਕਾਰੋਬਾਰੀਆਂ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਚੱਲਦਿਆਂ ਮੁੱਖ ਅਰਥ–ਵਿਵਸਥਾਵਾਂ ’ਚ ਮੰਦੀ ਦਾ ਖ਼ਦਸ਼ਾ ਡੂੰਘਾ ਹੋਣ ਕਾਰਨ ਸ਼ੇਅਰ ਬਾਜ਼ਾਰ ’ਚ ਨਾਂਹ–ਪੱਖੀ ਰੁਖ਼ ਹੈ। ਸੈਂਸੈਕਸ ਦੇ ਸਾਰੇ ਸ਼ੇਅਰ ਘਾਟੇ ’ਚ ਚੱਲ ਰਹੇ ਹਨ। ONGC, ਰਿਲਾਇੰਸ, ਇੰਡਸ–ਇੰਡ ਬੈਂਕ, ਟਾਟਾ ਸਟੀਲ, L&T, ICICI ਬੈਂਕ ਅਤੇ ਇੰਫ਼ੋਸਿਸ ਦੇ ਸ਼ੇਅਰ ਡਿੱਗੇ ਹਨ।

 

 

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਕੁੱਲ ਆਧਾਰ ਉੱਤੇ ਵਿਦੇਸ਼ੀ ਸੰਸਕਾਗਤ ਨਿਵੇਸ਼ਕਾਂ ਨੇ 3,594.84 ਕਰੋੜ ਰੁਪਏ ਦੀ ਇਕਵਿਟੀ ਵੇਚੀ, ਜਦ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,543.78 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ।

 

 

ਕਾਰੋਬਾਰੀਆਂ ਨੇ ਦੱਸਿਆ ਕਿ ਤੇਲ–ਕੀਮਤਾਂ ’ਚ ਭਾਰੀ ਗਿਰਾਵਟ ਤੇ ਵਿਸ਼ਵ ਪੱਧਰ ਉੱਤੇ ਅਨਿਸ਼ਚਤਤਾ ਦੇ ਮਾਹੌਲ ਨੂੰ ਵੇਖਿਦਿਆਂ ਘਰੇਲੂ ਬਾਜ਼ਾਰ ’ਚ ਨਿਵੇਸ਼ਕ ਚੌਕਸ ਰੁਖ਼ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਫ਼ੰਡਾਂ ਦੇ ਬਾਹਰ ਜਾਣ ਨਾਲ ਬਾਜ਼ਾਰ ਦੀ ਧਾਰਨਾ ਉੱਤੇ ਨਾਂਹ–ਪੱਖੀ ਅਸਰ ਪਿਆ। ਯੈੱਸ ਬੈਂਕ ਦੇ ਸੰਕਟ ਕਾਰਨ ਬੈਂਕਿੰਗ ਖੇਤਰ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Share Market lost Rs 5 Lakh Crore due to Corona Virus