ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ ਭਾਰੀ ਗਿਰਾਵਟ ਨਾਲ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ

ਕੋਰੋਨਾ ਕਰਕੇ ਭਾਰੀ ਗਿਰਾਵਟ ਨਾਲ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ

ਕੋਰੋਨਾ ਵਾਇਰਸ ਦਾ ਕਹਿਰ ਇੰਨਾ ਭਾਰੂ ਹੋ ਰਿਹਾ ਹੈ ਕਿ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ ਹੈ। ਬੌਂਬੋ ਸਟਾੱਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਅੰਕ 2307 ਅੰਕਾਂ ਦੀ ਭਾਰੀ ਗਿਰਾਵਟ ਨਾਲ 27608 ਦੇ ਪੱਧਰ ਉੱਤੇ ਖੁੱਲ੍ਹਿਆ, ਤੇ ਨਿਫ਼ਟੀ ’ਚ ਵੀ ਭਾਰੀ ਗਿਰਾਵਟ ਵੇਖੀ ਜਾ ਰਹੀ ਹੈ।

 

 

ਸੈਂਸੈਕਸ ਦਾ ਕੋਈ ਸਟਾੱਕ ਹਰੇ ਨਿਸ਼ਾਨ ’ਚ ਨਹੀਂ ਹੈ। ਉੱਧਰ ਨਿਫ਼ਟੀ; ਸ਼ੁਰੂਆਤੀ ਕਾਰੋਬਾਰ ’ਚ 625.45 ਅੰਕ (–7.15%) ਟੁੱਟ ਕੇ 8,1200.00 ਦੇ ਪੱਧਰ ਉੱਤੇ ਆ ਗਿਆ।

 

 

ਸਵੇਰੇ 9:30 ਵਜੇ ਸੈਂਸੈਕਸ ਲਗਭਗ 2,400 ਅੰਕ ਡਿੱਗ ਕੇ 27519 ਉੱਤੇ ਸੀ ਤੇ ਲਗਭਗ 694 ਅੰਕਾਂ ਦਾ ਗੋਤਾ ਲਾਇਆ। ਨਿਫ਼ਟੀ 50 ਤੇ ਸੈਂਸੈਕਸ ਦਾ ਤਦ ਵੀ ਕੋਈ ਸਟਾੱਕ ਹਰੇ ਨਿਸ਼ਾਨ ’ਤੇ ਨਹੀਂ ਸੀ।

 

 

ਨੈਸ਼ਨਲ ਸਟਾੱਕ ਐਕਸਚੇਂਜ (NSE) ਨੇ ਵੀ ਇੱਕ ਬਿਆਨ ’ਚ ਕਿਹਾ ਕਿ ਬਾਜ਼ਾਰ ’ਚ ਸੋਮਵਾਰ ਨੂੰ ਸਾਰੇ ਬਲਾਕਾਂ ’ਚ ਆਮ ਵਾਂਗ ਕਾਰੋਬਾਰ ਹੋਵੇਗਾ।

 

 

ਇਸ ਬਾਰੇ ਜਦੋਂ ‘ਸੇਬੀ’ ਨਾਲ ਸੰਪਰਕ ਕੀਤਾ ਗਿਆ, ਤਾਂ ਉਸ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੇ ਸਾਰੇ ਸੈਕਸ਼ਨਾਂ ’ਚ ਕੰਮਕਾਜ ਆਮ ਵਾਂਗ ਜਾਰੀ ਰੱਖਿਆ ਜਾਵੇਗਾ।

 

 

ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਆਰਥਿਕ ਰਾਜਧਾਨੀ ਮੰਨੇ ਜਾਣ ਵਾਲੇ ਮੁੰਬਈ ਸ਼ਹਿਰ ’ਚ ਸਰਕਾਰ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ।

 

 

ਸ਼ੇਅਰ ਬਾਜ਼ਾਰਾਂ ਨੇ ਬ੍ਰੋਕਰਾਂ ਨੂੰ ਹੁਣ ਘਰਾਂ ਤੋਂ ਹੀ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Share Market opens with a big slip due to Corona